GTA News Media

Top Info Bar
22.1°C Toronto Loading date...
Canada

ਕੇਲਿਆ ਦੇ ਲੋਡ ਚ ਡਰੱਗ ਲੰਘਾਉਣ ਦੇ ਮਾਮਲੇ ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ

ਕੇਲਿਆ ਦੇ ਲੋਡ ਚ ਡਰੱਗ ਲੰਘਾਉਣ ਦੇ ਮਾਮਲੇ ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫਤਾਰ
Share this post via:

(ਕੁਲਤਰਨ ਸਿੰਘ ਪਧਿਆਣਾ ) ਕੈਲਗਰੀ , ਅਲਬਰਟਾ : ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਕੈਨੇਡੀਅਨ ਸੂਬੇ ਅਲਬਰਟਾ ਦੇ ਕਾਉਟਸ (Coutts) ਬਾਰਡਰ ਵਿਖੇ ਕੇਲਿਆ ਦੇ ਲੋਡ ਚ ਡਰੱਗ ਬਰਾਮਦਗੀ ਦੇ ਮਾਮਲੇ ਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਦੀ ਸ਼ਨਾਖਤ ਕੈਲਗਰੀ ਵਾਸੀ ਗੁਰਕੀਰਤ ਸਿੰਘ (26) ਵਜੋਂ ਹੋਈ ਹੈ।

ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਮੁਤਾਬਕ 6 ਨਵੰਬਰ ਨੂੰ ਕੇਲਿਆ ਦਾ ਲੋਡ ਲੈਕੇ ਇੱਕ ਕਮਰਸ਼ੀਅਲ ਵਹੀਕਲ ਕੂਟਜ਼ ਬਾਰਡਰ ਵਿਖੇ ਦਾਖਲ ਹੋਇਆ ਤੇ ਸੈਕੰਡਰੀ ਇੰਸਪੈਕਸ਼ਨ ਦੌਰਾਨ ਲੋਡ ਚੋਂ 43 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਹੋਈ ਹੈ। ਇਸ ਮਾਮਲੇ ਚ ਗ੍ਰਿਫਤਾਰ ਗੁਰਕੀਰਤ ਸਿੰਘ ਦੀ ਅਦਾਲਤ ਚ ਪੇਸ਼ੀ ਵੀਰਵਾਰ ਦੀ ਪਈ ਹੈ।