ਮੱਧ ਇੰਗਲੈਂਡ ਦੇ ਵੁਲਵਰਹੈਂਪਟਨ (Wolverhampton) ਵਿੱਚ ਇੱਕ ਬ੍ਰਿਟਿਸ਼ ਸਿੱਖ ਟੈਕਸੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਿਅਕਤੀ ਦੀ ਪਹਿਚਾਣ ਅਨਾਖ ਸਿੰਘ ਵਜੋਂ ਹੋਈ। ਇਸ ਮਾਮਲੇ ‘ਚ ਇੱਕ 35 ਸਾਲਾ ਵਿਅਕਤੀ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਅਨਾਖ ਸਿੰਘ (59) ਸ਼ਹਿਰ ਦੀ ਨੌਂ ਐਲਮਜ਼ ਲੇਨ ਵਿੱਚ ਇੱਕ ਪ੍ਰਾਈਵੇਟ ਹਾਇਰ ਟੈਕਸੀ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ ।
ਇਸ ਦਰਦਨਾਕ ਹੱਤਿਆ ਤੋਂ ਬਾਅਦ ਸਿੰਘ ਦੇ ਪਰਿਵਾਰ ਲਈ 2,000 ਪੌਂਡ ਦੇ ਟੀਚੇ ਨਾਲ ਇੱਕ ਔਨਲਾਈਨ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਸਟ ਗਿਵਿੰਗ ਫੰਡਰੇਜ਼ਰ ਨੇ ਹੁਣ ਤੱਕ 11,000 ਪੌਂਡ ਤੋਂ ਵੱਧ ਇਕੱਠਾ ਕਰਨ ਦੇ ਟੀਚੇ ਨੂੰ ਪਾਰ ਕਰ ਲਿਆ ਹੈ।