GTA News Media

Top Info Bar
22.1°C Toronto Loading date...
Canada

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ)-ਅੱਜ 2022 ਦਾ 323ਵਾਂ ਦਿਨ, 19 ਨਵੰਬਰ ਹੈ। ਕੋਈ ਨੁਕਸਾਨ ਕਰਨ ਤੋਂ ਪਹਿਲਾਂ ਮੰਨ ਲਵੇ ਤਾਂ ਧੰਨਵਾਦ ਪਰ ਆਪਣੀ ਗੱਡੀ ਖੱਡ ਵਿੱਚ ਫਸਣ ਮਗਰੋਂ ਮੰਨਣਾ ਹੋਵੇ ਤਾਂ ਗੱਲ ਵੱਖਰੀ, ਪਰ ਸੱਚੀ ਗੱਲ ਇਹ ਹੈ ਕਿ ਬਰਫ ਦੀ ਤਿਲਕਣ ਦੌਰਾਨ ਸੜਕਾਂ `ਤੇ ਤੇਜੀ ਵਰਤਣਾ ਬੇਹੱਦ ਖਤਰਨਾਕ ਸਾਬਿਤ ਹੋ ਜਾਂਦਾ ਹੈ।

-ਕੈਨੇਡਾ `ਚ ਦਵਾਈਆਂ ਦੀ ਘਾਟ ਬਾਰੇ: ਕੈਨੇਡਾ ਭਰ ਵਿੱਚ ਬੀਤੇ ਮਹੀਨਿਆਂ ਤੋਂ ਦਰਦ ਨਿਵਾਰਕ ਦਵਾਈਆਂ ਦੀ ਚੱਲ ਰਹੀ ਘਾਟ ਬਾਰੇ ਦੇਸ਼ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਅਨੁਸਾਰ ਹੁਣ ਸਪਲਾਈ ਵਿੱਚ ਸੁਧਾਰ ਹੋਇਆ ਹੈ ਅਤੇ ਅਗਲੇ ਹਫਤੇ ਤੋਂ ਫਾਰਮੇਸੀਆਂ `ਚ ਦਵਾਈਆਂ ਪੁੱਜਣ ਲੱਗ ਜਾਣੀਆਂ ਹਨ।

– ਬਰੈਂਪਟਨ ਦੇ ਪੂਰਬ ਵਿੱਚ ਗਾਰਡਨਬਰੁੱਕ ਟ੍ਰੇਲ `ਤੇ ਸਥਿਤ ਕੈਸਲਬਰੁੱਕ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ ਬੀਤੇ ਕੱਲ੍ਹ ਦੁਪਹਿਰ ਵੇਲੇ ਗੋਲੀ ਮਾਰ ਕੇ ਇਕ ਵਿਦਿਆਰਥੀ ਨੂੰ ਜਖਮੀ ਕਰਨ ਦੀ ਘਟਨਾ ਦੇ ਦੋਸ਼ੀ ਵਜੋਂ ਪੀਲ ਪੁਲਿਸ ਨੇ ਬਰੈਂਪਟਨ ਵਾਸੀ ਜਸਦੀਪ ਢੇਸੀ (17) ਦੀ ਪਛਾਣ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਕੂਲ ਦੇ ਅੰਦਰ ਅਤੇ ਬਾਹਰ ਲੱਗੇ ਹੋਏ ਕੈਮਰਿਆਂ `ਚ ਬਣੀ ਵਿਡੀਓ ਦੀ ਮਦਦ ਨਾਲ਼ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਜਾਰੀ ਹੈ।

– ਬਰੈਂਪਟਨ `ਚ ਨਾਨਕਸਰ ਗੁਰਦੁਆਰਾ (64 ਟਿੰਬਰਲੇਨ ਡ੍ਰਾਈਵ) ਵਿਖੇ ਅੱਜ ਸਵੇਰੇ 10 ਤੋਂ ਬਾਅਦ ਦੁਪਹਿਰ 14.30 ਵਜੇ ਤੱਕ CGI ਵਲੋਂ (ਭਾਰਤ ਤੋਂ ਪੈਂਸ਼ਨ ਲੈਣ ਵਾਲੇ ਲੋਕਾਂ ਨੂੰ) ਲਾਈਫ ਸਰਟੀਫਕੇਟ ਜਾਰੀ ਕਰਨ ਦਾ ਕੈਂਪ ਲੱਗ ਰਿਹਾ ਹੈ। ਕੱਲ੍ਹ ਨੂੰ ਇਹੀ ਕੈਂਪ ਮਿਸੀਸਾਗਾ `ਚ ਹਿੰਦੂ ਹੈਰੀਟੇਜ ਸੈਂਟਰ (6300 ਮਿਸੀਸਾਗਾ ਰੋਡ) ਵਿਖੇ ਲੱਗੇਗਾ।

– ਉਂਟਾਰੀਓ `ਚ ਅਗਲੇ ਸੋਮਵਾਰ ਤੋਂ ਸਕੂਲਾਂ ਦੇ ਸਟਾਫ ਦੀ ਹੜਤਾਲ (ਮੁੜ) ਸ਼ੁਰੂ ਹੋਣ ਬਾਰੇ ਸਥਿਤੀ ਕੱਲ੍ਹ ਬਾਅਦ ਦੁਪਹਿਰ ਤੱਕ ਸਪੱਸ਼ਟ ਹੋਣ ਦੀ ਸੰਭਾਵਨਾ ਹੈ।