GTA News Media

Top Info Bar
22.1°C Toronto Loading date...
Toronto/GTA

ਬਰੈਂਪਟਨ ਦੇ ਸਕੂਲ ‘ਚ ਗੋਲੀਬਾਰੀ ਦੀ ਘਟਨਾ ‘ਚ ਪੁਲਿਸ ਨੇ ਜਾਰੀ ਕੀਤੀ ਸ਼ੱਕੀ ਦੀ ਪਹਿਚਾਣ

ਬਰੈਂਪਟਨ ਦੇ ਸਕੂਲ ‘ਚ ਗੋਲੀਬਾਰੀ ਦੀ ਘਟਨਾ ‘ਚ ਪੁਲਿਸ ਨੇ ਜਾਰੀ ਕੀਤੀ ਸ਼ੱਕੀ ਦੀ ਪਹਿਚਾਣ
Share this post via:

(ਗੁਰਮੁੱਖ ਸਿੰਘ ਬਾਰੀਆ)ਅੱਜ ਸਵੇਰੇ ਬਰੈਂਪਟਨ ਦੇ GORE RD AND FITZA PETRICK DR ‘ਤੇ ਇੱਕ ਸਕੂਲ ‘ਚ ਹੋਈ ਗੋਲੀਬਾਰੀ ਦੀ ਘਟਨਾ ਸੰਬੰਧੀ ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਹਿਚਾਣ ਬਰੈਂਪਟਨ ਦੇ 17 ਸਾਲਾ ਜਸਦੀਪ ਢੇਸੀ ਵਜੋਂ ਜਾਰੀ ਕੀਤੀ ਹੈ । ਹਾਲੇ ਦੋਸ਼ ਤੈਅ ਹੋਣੇ ਬਾਕੀ ਹਨ ।

ਦੱਸਣਯੋਗ ਹੈ ਕਿ ਇਸ ਘਟਨਾ ‘ਚ ਇੱਕ ਵਿਦਿਆਰਥੀ ਜਖਮੀ ਹੋ ਗਿਆ ਸੀ ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਸੀ ।ਜ਼ਖ਼ਮੀ ਦੀ ਹਾਲਤ ਹਾਲੇ ਵੀ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ । ਪੁਲਸ ਨੇ ਦੱਸਿਆ ਕਿ ਸ਼ੱਕੀ ਨੂੰ ਸ਼ਨੀਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਿਰਾਸਤ ‘ਚ ਲੈ ਲਿਆ ਗਿਆ।