GTA News Media

Top Info Bar
22.1°C Toronto Loading date...
Health

ਪੇਟ ਦੇ ਵਿਚ ਕੀੜੇ ਹੋਣ ਦੇ ਲੱਛਣ ਅਤੇ ਉਪਾਅ

ਪੇਟ ਦੇ ਵਿਚ ਕੀੜੇ ਹੋਣ ਦੇ ਲੱਛਣ ਅਤੇ ਉਪਾਅ
Share this post via:

ਪੇਟ ਦੇ ਵਿਚ ਕੀੜੇ ਦੀ ਸਮਸਿਆ ਛੋਟੇ ਤੋਂ ਲੈਕੇ ਵੱਡੇ ਤਕ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ । ਪੇਟ ਦੇ ਵਿਚ ਕੀੜੇ ਹੋਣ ਦੇ ਕਾਰਨ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ । ਹਿਮੋਗਲੋਬਿਨ ਦੀ ਮਾਤਰਾ ਘੱਟ ਹੋ ਜਾਂਦੀ ਹੈ ।‌ ਕਈ ਵਾਰ ਪੇਟ ਵਿੱਚ ਕੀੜੇ ਲੰਮੇ ਲੰਮੇ ਹੋ ਜਾਂਦੇ ਹਨ।ਪੇਟ ਵਿਚ ਕੀੜੇ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਅੱਜ ਅਸੀਂ ਤੁਹਾਨੂੰ ਪੇਟ ਦੇ ਕੀੜੇ ਤੋਂ ਛੁਟਕਾਰਾ ਪਾਉਣ ਲਈ ਕੂਝ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ।‌

ਪੇਟ ਵਿੱਚ ਕੀੜੇ ਹੋਣ ਦੇ ਲਛਣ:

ਸੋਂਦੇ ਸਮੇਂ ਦੰਦਾਂ ਵਿੱਚੋਂ ਕਿਟ ਕਿਟ ਦੀ ਅਵਾਜ਼ ਆਉਣੀ

ਬਹੁਤ ਜ਼ਿਆਦਾ ਪੇਟ ਵਿੱਚ ਦਰਦ

ਵਜਨ ਘੱਟ ਹੋਣਾ

ਮੂੰਹ ਵਿੱਚੋਂ ਬਦਬੂ ਆਉਣਾ

ਰਾਤ ਨੂੰ ਸੌਂਦੇ ਸਮੇਂ ਮੂੰਹ ਵਿੱਚੋਂ ਲਾਰ ਨਿਕਲਣੀ

ਉਲਟੀਆਂ, ਪੇਟ ਦਰਦ ਅਤੇ ਦਸਤ ਰਹਿਣਾ

ਪੇਟ ਦੇ ਕੀੜੇ ਬਾਹਰ ਕੱਢਣ ਦੇ ਲਈ ਘਰੇਲੂ ਨੁਸਖੇ

ਅਜਵਾਇਨ

ਅਜਵਾਈਨ ਪੇਟ ਦੇ ਕੀੜੇ ਦੂਰ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ । ਅਜਵਾਇਨ ਵਿੱਚ ਮੌਜੂਦ ਥੀਮੋਲ ਨਾਮਕ ਤੱਤ ਪੇਟ ਦੇ ਕੀੜੇਆ ਦੇ ਵਿਕਾਸ ਨੂੰ ਰੋਕਣ ਵਿੱਚ ਮਦਦ ਕਰਦਾ ਹੈ । ਇਸ ਲਈ ਰੋਜ਼ਾਨਾ ਖਾਲੀ ਪੇਟ ਅਜਵਾਈਨ ਦੇ ਨਾਲ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।

ਲਸਣ

ਲਸਣ ਦਾ ਉਪਯੋਗ ਪੇਟ ਵਿੱਚ ਕੀੜੇ ਹੋਣ ਦੀ ਸਮੱਸਿਆ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਲਸਣ ਨੂੰ ਖਾਣੇ ਵਿੱਚ ਮਿਲਾ ਕੇ ਜਾਂ ਫਿਰ ਪੇਸਟ ਬਣਾ ਕੇ ਖਾਇਆ ਜਾ ਸਕਦਾ ਹੈ । ਪੇਟ ਵਿੱਚ ਕੀੜੇ ਹੋਣ ਦੀ ਸਮੱਸਿਆ ਹੋਣ ਤੇ ਕੱਚੇ ਲਸਣ ਦੀਆਂ ਕਲੀਆਂ ਚਬਾ ਕੇ ਖਾਓ ।

ਨਿੰਮ ਦੇ ਪੱਤੇ ਨੂੰ ਪੀਸ ਕੇ ਪੀਓ

ਪੇਟ ਦੇ ਕੀੜੇ ਲਈ ਨਿੰਮ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਤੁਸੀਂ ਨਿੰਮ ਦੇ ਪਤਿਆਂ ਨੂੰ ਪੀਸ ਕੇ ਉਸ ਵਿਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ , ਇਸ ਨਾਲ ਪੇਟ ਦੇ ਕੀੜੇ ਨਿਕਲ ਜਾਂਦੇ ਹਨ । ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ । ਨਿੰਮ ਦੇ ਪਤਿਆਂ ਵਿਚ ਐਟੀ ਬੈਕਟੀਰੀਅਲ ਤੱਤ ਪਾਏ ਜਾਂਦੇ ਹਨ । ਜੋ ਪੇਟ ਦੇ ਕੀੜੇ ਨੂੰ ਬਾਹਰ ਕੱਢ ਦਿੰਦੇ ਹਨ ।‌

ਲੌਂਗ ਦਾ ਪਾਣੀ

ਲੌਂਗ ਆਪਣੇ ਐਂਟੀ ਸੈਪਟਿਕ , ਐਂਟੀਬੈਕਟੀਰੀਅਲ ਗੁਣਾਂ ਦੇ ਕਾਰਨ ਮੰਨਿਆ ਜਾਂਦਾ ਹੈ । ਜੋ ਪੇਟ ਵਿੱਚ ਮੌਜੂਦ ਕੀੜੇ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ । ਇਸ ਲਈ ਪੇਟ ਵਿੱਚ ਕੀੜੇ ਹੋਣ ਤੇ ਇੱਕ ਕੱਪ ਪਾਣੀ ਵਿੱਚ 3-4 ਲੌਂਗ ਚੰਗੀ ਤਰ੍ਹਾਂ ਉਬਾਲੋ , ਫਿਰ ਇਸ ਨੂੰ ਪੀ ਲਓ । ਇਸ ਤਰ੍ਹਾਂ ਇੱਕ ਹਫ਼ਤੇ ਤੱਕ ਕਰਨ ਨਾਲ ਪੇਟ ਦੇ ਕੀੜੇ ਆਪਣੇ ਆਪ ਬਾਹਰ ਨਿਕਲ ਜਾਣਗੇ ।

ਹਲਦੀ

ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹੋਣ ਦੀ ਸਮੱਸਿਆ ਰਹਿੰਦੀ ਹੈ , ਤਾਂ ਸਵੇਰੇ ਖਾਲੀ ਪੇਟ ਕੱਚੀ ਹਲਦੀ ਦੇ ਰਸ ਵਿਚ ਚੁਟਕੀ ਭਰ ਨਮਕ ਮਿਲਾ ਕੇ ਪੀਣ ਨਾਲ ਇਸ ਤੋਂ ਜਲਦੀ ਛੁਟਕਾਰਾ ਮਿਲਦਾ ਹੈ ।