GTA News Media

Top Info Bar
22.1°C Toronto Loading date...
World

ਚੀਨ: ਵਪਾਰਕ ਕੰਪਨੀ ਦੇ ਪਲਾਂਟ ਵਿੱਚ ਅੱਗ ਲੱਗਣ ਕਾਰਨ 36 ਲੋਕਾਂ ਦੀ ਮੌਤ

ਚੀਨ: ਵਪਾਰਕ ਕੰਪਨੀ ਦੇ ਪਲਾਂਟ ਵਿੱਚ ਅੱਗ ਲੱਗਣ ਕਾਰਨ 36 ਲੋਕਾਂ ਦੀ ਮੌਤ
Share this post via:

ਚੀਨ ਵਿੱਚ ਇੱਕ ਵਪਾਰਕ ਫਰਮ ਦੇ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ 36 ਲੋਕ ਮਾਰੇ ਗਏ ਹਨ ਅਤੇ ਦੋ ਲਾਪਤਾ ਹਨ। ਸ਼ਹਿਰ ਦੇ ਪ੍ਰਚਾਰ ਵਿਭਾਗ ਦੇ ਅਨੁਸਾਰ ਵੇਨਫੇਂਗ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਵਪਾਰਕ ਕੰਪਨੀ ਦੇ ਪਲਾਂਟ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਾਂ ਨੂੰ ਚਾਰ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ।

ਫਾਇਰਫਾਈਟਰਜ਼ ਨੇ ਸੋਮਵਾਰ ਰਾਤ ਕਰੀਬ 11 ਵਜੇ ਅੱਗ ‘ਤੇ ਕਾਬੂ ਪਾਇਆ। ਰਿਪੋਰਟ ਮੁਤਾਬਿਕ ਦੋ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਜਾਂਚ ਲਈ ਕੁਝ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ।