GTA News Media

Top Info Bar
22.1°C Toronto Loading date...
Toronto/GTA

Peterborough: ਸੜਕ ਹਾਦਸੇ ਵਿੱਚ ਮਾਂ, ਪਿਓ ਅਤੇ ਪੁੱਤਰ ਦੀ ਮੌਤ, ਮ੍ਰਿਤਕਾਂ ਦੀ ਹੋਈ ਪਛਾਣ

Peterborough: ਸੜਕ ਹਾਦਸੇ ਵਿੱਚ ਮਾਂ, ਪਿਓ ਅਤੇ ਪੁੱਤਰ ਦੀ ਮੌਤ, ਮ੍ਰਿਤਕਾਂ ਦੀ ਹੋਈ ਪਛਾਣ
Share this post via:

Peterborough, Ont. ਦੇ ਪੂਰਬ ‘ਚ ਵਾਪਰੇ ਸੜਕ ਹਾਦਸੇ ਵਿੱਚ ਚਾਰ ਜਣਿਆਂ ਦੀ ਹੋਈ ਮੌਤ ‘ਚ ਮ੍ਰਿਤਕਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾ ‘ਚ ਇਕੋ ਪਰਿਵਾਰ ਦੇ 3 ਜਣੇ ਸ਼ਾਮਿਲ ਹਨ। ਹਾਦਸੇ ਵਿੱਚ ਮਾਂ, ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ ਕਿਸ਼ੋਰ ਧੀ ਸਿਰ ਦੀ ਸੱਟ ਤੋਂ ਬਾਅਦ ਹਸਪਤਾਲ ਵਿੱਚ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ, ਇਹ ਹਾਦਸਾ ਮੰਗਲਵਾਰ ਨੂੰ ਸ਼ਾਮ 5:15 ਵਜੇ ਦੇ ਕਰੀਬ ਡਰਮੋਂਡ ਲਾਈਨ ਨੇੜੇ ਹਾਈਵੇਅ 7 ‘ਤੇ ਵਾਪਰਿਆ, ਜਦੋਂ ਇੱਕ SUV ਅਤੇ ਪਿਕ-ਅੱਪ ਟਰੱਕ ਦੀ ਟੱਕਰ ਹੋ ਗਈ ਸੀ।

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਤਿੰਨ ਸਟੈਫਨੀ ਹਾਰਟ, ਜੋਨਾਥਨ ਮੈਕਡੋਨੇਲ ਅਤੇ ਉਨ੍ਹਾਂ ਦਾ 18 ਸਾਲਾ ਪੁੱਤਰ ਰਿਡਿਕ ਹਾਰਟ ਸਨ। ਰਿਸ਼ਤੇਦਾਰਾਂ ਦੇ ਅਨੁਸਾਰ, ਪਰਿਵਾਰ community ਵਿੱਚ Macharts’ ਵਜੋਂ ਜਾਣਿਆ ਜਾਂਦਾ ਹੈ। ਪਰਿਵਾਰ ਦੀ 14 ਸਾਲ ਦੀ ਧੀ ਰੋਘਨ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਟੋਰਾਂਟੋ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਪੁਲਿਸ ਨੇ ਬਾਅਦ ਵਿੱਚ ਚੌਥੇ ਮ੍ਰਿਤਕ ਦੀ ਪਛਾਣ 42 ਸਾਲਾ ਜੇਸਨ ਸਮਿੱਟ ਵਜੋਂ ਕੀਤੀ, ਜੋ ਪਿਕ-ਅੱਪ ਟਰੱਕ ਦਾ ਡਰਾਈਵਰ ਸੀ।