GTA News Media

Top Info Bar
22.1°C Toronto Loading date...
Health

ਪੇਟ ਦੀ ਗੈਸ ਨੂੰ ਮਿੰਟਾਂ ‘ਚ ਦੂਰ ਕਰਦੇ ਹਨ ਇਹ ਖਾਸ ਉਪਾਅ

ਪੇਟ ਦੀ ਗੈਸ ਨੂੰ ਮਿੰਟਾਂ ‘ਚ ਦੂਰ ਕਰਦੇ ਹਨ ਇਹ ਖਾਸ ਉਪਾਅ
Share this post via:

ਅਕਸਰ ਵੱਧ-ਘੱਟ ਖਾਣ ਨਾਲ ਸਾਡੇ ਪੇਟ ਵਿੱਚ ਗੈਸ ਬਣ ਜਾਂਦੀ ਹੈ। ਬਹੁਤ ਸਾਰੇ ਲੋਕ ਪੇਟ ‘ਚ ਗੈਸ ਹੋਣ ਕਾਰਨ ਪ੍ਰੇਸ਼ਾਨ ਰਹਿੰਦੇ ਹਨ। ਗੈਸ ਕਾਰਨ ਸੀਨੇ ‘ਚ ਜਲਨ, ਸਿਰਦਰਦ ਅਤੇ ਖੱਟੇ ਡਕਾਰ ਆਉਣ ਲੱਗਦੇ ਹਨ। ਕਿਸੇ ਚੀਜ਼ ਦੇ ਨਾ ਪਚਣ ਕਾਰਨ ਪੇਟ ‘ਚ ਗੈਸ ਬਣਦੀ ਹੈ।ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ

ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ:

ਅਦਰਕ- ਭੋਜਨ ਕਰਨ ਤੋਂ ਬਾਅਦ ਇਕ-ਇਕ ਚਿਮਚ ਅਦਰਕ ਤੇ ਨਿੰਬੂ ਦਾ ਰਸਲੈ ਕੇ ਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਸਵੇਰੇ-ਸ਼ਾਮ ਖਾਣ ਨਾਲ ਪੇਟ ਦੀ ਗੈਸ ਦੂਰ ਹੋ ਜਾਂਦੀ ਹੈ।

ਅਜਵਾਇਨ- ਇਕ ਚਿਮਚ ਅਜਵਾਇਨ ਨਾਲ ਚੁਟਕੀ ਭਰ ਕਾਲਾ ਲੂਣ ਭੋਜਨ ਕਰਨ ਤੋਂ ਬਾਅਦ ਚਬਾ ਕੇ ਖਾਣ ਨਾਲ ਪੇਟ ਦੀ ਗੈਸ ਤੁਰੰਤ ਹੀ ਨਿਕਲ ਜਾਂਦੀ ਹੈ।

ਦਾਲਚੀਨੀ-ਦਾਲਚੀਨੀ ਗੈਸ ਦੀ ਸਮੱਸਿਆ ਦੂਰ ਕਰਨ ‘ਚ ਮਦਦ ਕਰਦੀ ਹੈ। ਇਸ ਲਈ ਇਕ ਚੱਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ ‘ਚ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਇਸ ‘ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।

ਹਰੜ-ਹਰੜ, ਸੁੱਕੀ ਹੋਈ ਅਦਰਕ ਦੇ ਪਾਊਡਰ ‘ਚ ਅੱਧਾ ਚਿਮਚ ਸੇਂਧਾ ਲੂਣ ਮਿਲਾ ਕੇ ਭੋਜਨ ਤੋਂ ਬਾਅਦ ਪਾਣੀ ਨਾਲ ਸੇਵਨ ਕਰਨ ਨਾਲ ਪਾਚਨ ਠੀਕ ਰਹਿੰਦਾ ਹੈ ਅਤੇ ਗੈਸ ਨਹੀਂ ਬਣਦੀ।

ਹੀਂਗ-ਭੋਜਨ ਕਰਦੇ ਸਮੇਂ ਵਿਚ-ਵਿਚ ਹੀਂਗ, ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਖਾਂਦੇ ਰਹਿਣ ਨਾਲ ਗੈਸ ਦੀ ਤਕਲੀਫ ਨਹੀਂ ਹੁੰਦੀ।

ਲਸਣ-ਲਸਣ ‘ਚ ਮੌਜੂਦ ਤੱਤ ਗੈਸ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੇ ਹਨ। ਪਾਣੀ ‘ਚ ਲਸਣ ਦੀਆਂ ਕੁਝ ਕਲੀਆਂ ਉਬਾਲੋ ਅਤੇ ਫਿਰ ਇਸ ‘ਚ ਕਾਲੀ ਮਿਰਚ ਪਾਊਡਰ ਮਿਲਾਓ। ਇਸ ਨੂੰ ਛਾਣੋਂ ਅਤੇ ਠੰਡਾ ਹੋਣ ਦੇ ਬਾਅਦ ਪੀਓ। ਜਲਦੀ ਹੀ ਅਸਰ ਦੇਖਣ ਲਈ ਦਿਨ ‘ਚ ਦੋ-ਤਿੰਨ ਵਾਰ ਇਸ ਦੀ ਵਰਤੋਂ ਕਰੋ।