GTA News Media

Top Info Bar
22.1°C Toronto Loading date...
Canada

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਐਮਰਜੈਂਸੀ ਐਕਟ ਦੀ ਜਾਂਚ ‘ਤੇ ਦੇ ਰਹੇ ਹਨ ਗਵਾਹੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਐਮਰਜੈਂਸੀ ਐਕਟ ਦੀ ਜਾਂਚ ‘ਤੇ ਦੇ ਰਹੇ ਹਨ ਗਵਾਹੀ
Share this post via:

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅੱਜ ਐਮਰਜੈਂਸੀ ਐਕਟ ਜਾਂਚ ਕਮੀਸ਼ਨ ਸਾਹਮਣੇ ਪੇਸ਼ ਹੋ ਆਪਣੀ ਗਵਾਹੀ ਦੇ ਰਹੇ ਹਨ । ਇਸ ਹਫ਼ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ,  ਪਬਲਿਕ ਸੇਫ਼ਟੀ ਮਨਿਸਟਰ ਮਾਰਕੋ ਮੈਂਡੀਚੀਨੋ ਸਮੇਤ ਹੋਰ ਫੈਡਰਲ ਮਿਨਿਸਟਰਜ਼ ਅਤੇ ਆਰਸੀਐਮਪੀ ਅਧਿਕਾਰੀਆਂ ਤੋਂ ਪੁੱਛ ਗਿੱਛ ਕੀਤੀ ਗਈ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਔਟਵਾ ਵਿਚ ਵੈਕਸੀਨ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵੇਲੇ ਐਮਰਜੈਂਸੀ ਐਕਟ ਦਾ ਐਲਾਨ ਕਰ ਦਿੱਤਾ ਸੀ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਕੀਤਾ ਗਿਆ ਸੀ।ਐਮਰਜੈਂਸੀ ਐਕਟ ਦੇ ਲਾਗੂ ਹੋਣ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਫ਼ੈਡਰਲ ਸਰਕਾਰ ਨੂੰ ਆਰਜ਼ੀ ਤੌਰ ‘ਤੇ ਵਾਧੂ ਸ਼ਕਤੀਆਂ ਪ੍ਰਾਪਤ ਹੋਈਆਂ ਸਨ।

ਐਮਰਜੈਂਸੀ ਜਾਂਚ ਕਮੀਸ਼ਨ ਦੀ ਸੁਣਵਾਈ ਦੌਰਾਨ ਦਾਖ਼ਲ ਇਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਆਰਸੀਐਮਪੀ ਨੇ ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਇਕ ਹਫ਼ਤਾ ਪਹਿਲਾਂ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ਵਿੱਚ ਤਬਦੀਲੀ ਕੀਤੀ ਸੀ ।

ਕਮੀਸ਼ਨ ਦਾ ਪਹਿਲਾ ਪੜਾਅ 25 ਨਵੰਬਰ ਨੂੰ ਸਮਾਪਤ ਹੋਵੇਗਾ। ਉਸਤੋਂ ਬਾਅਦ ਅਗਲੇ ਪੜਾਅ ਵਿਚ ਨੀਤੀ ਮਾਹਰਾਂ ਨਾਲ ਗੋਲਮੇਜ਼ ਗੱਲਬਾਤ ਹੋਵੇਗੀ। 6 ਫ਼ਰਵਰੀ ਨੂੰ ਕਮੀਸ਼ਨ ਆਪਣੀ ਰਿਪੋਰਟ ਪੇਸ਼ ਕਰੇਗਾ।