ਪੁਲਿਸ ਦਾ ਕਹਿਣਾ ਹੈ ਕਿ ਮਿਸੀਸਾਗਾ ਵਿੱਚ ਸ਼ਨੀਵਾਰ ਸਵੇਰੇ QEW (Queen Elizabeth Way highway) ‘ਤੇ ਇੱਕ ਟਰਾਂਸਪੋਰਟ ਟਰੱਕ ਅਤੇ ਇੱਕ SUV ਦੀ ਟੱਕਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।
OPP ਸਾਰਜੈਂਟ ਦੇ ਅਨੁਸਾਰ, ਇਹ ਹਾਦਸਾ ਸਵੇਰੇ 4 ਵਜੇ ਤੋਂ ਬਾਅਦ ਵਾਪਰਿਆ। ਹਾਦਸੇ ਵਾਲੀ ਥਾਂ ‘ਤੇ ਹੀ SUV ‘ਚ ਸਵਾਰ ਦੋਵੇਂ ਸਵਾਰਾਂ ਦੀ ਮੌਤ ਹੋ ਗਈ। ਜਾਂਚਕਰਤਾ ਮਹਿਲਾ ਡਰਾਈਵਰ ਅਤੇ ਪੁਰਸ਼ ਯਾਤਰੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਹੇ ਹਨ।
ਟਰਾਂਸਪੋਰਟ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਘਟਨਾ ਦੀ dashcam video ਦੇਖੀ ਹੈ।
QEW ਦੀਆਂ ਪੂਰਬੀ ਲੇਨਾਂ ਨੂੰ ਜਾਂਚ ਲਈ ਹੂਰੋਨਟਾਰੀਓ (Hurontario) ਵਿਖੇ ਬੰਦ ਕਰ ਦਿੱਤਾ ਗਿਆ ਹੈ ਅਤੇ ਦੁਪਹਿਰ ਨੂੰ ਦੁਬਾਰਾ ਖੁੱਲ੍ਹਣ ਦੀ ਉਮੀਦ ਹੈ।