ਕੈਨੇਡਾ ਦੀ ਸਭ ਤੋਂ ਵੱਡੀ ਟਰੱਕਰ ਯੂਨੀਅਨ “ਕੈਨੇਡੀਅਨ ਟਰੱਕਿੰਗ ਐਲਾਇੰਸ” ਨੇ ਆਫੀਸ਼ਲੀ ਅਨਾਂਊਸ ਕਰ ਦਿੱਤਾ ਹੈ ਕੇ Driver Inc ਕਰਪੋਰੇਸ਼ਨ ਦਾ ਅੰਤ ਹੋ ਚੁੱਕਾ ਹੈ ਸੋ ਜਿਹੜੇ ਡਰਾਇਵਰ ਕਾਰਪੋਰੇਸ਼ਨ ਤੇ ਚੈਕ ਲੈਂਦੇ ਹਨ ਉਹਨਾ ਦੀਆਂ ਕਾਰਪੋਰੇਸ਼ਨਾ ਲਾਜਿਮੀ ਤੌਰ ਤੇ ਅਗਲੇ ਕੁਝ ਮਹੀਨਿਆ ਅੰਦਰ CRA ਦੇ ਆਡਿਟ ਉੱਪਰ ਹੋਣਗੀਆਂ।
ਇਸਦਾ ਸਭ ਤੋਂ ਪਹਿਲਾ ਨਿਸ਼ਾਨਾ ਉਹ ਡਰਾਇਵਰ ਹੋਣਗੇ ਜੋ ਇਕ ਪਾਸੇ ਤਾਂ ਕਾਰਪੋਰੇਸ਼ਨ ਉੱਪਰ ਤਨਖਾਹ ਲੈ ਰਹੇ ਹਨ ਅਤੇ ਉਪਰੋਂ ਨਾਲ GST ਕਲੇਮ ਕਰ ਰਹੇ ਹਨ ਕਿਉਂਕੇ GST ਤਾਂ ਖੁਦ ਟਰੱਕਿੰਗ ਕੰਪਨੀਆਂ ਆਪਣੇ ਲਾਏ ਲੋਡਾ ਉੱਪਰ ਜਾਂ ਆਪਣੇ ਗਾਹਕਾਂ ਕੋਲੋ ਕਲੇਂਮ ਨਹੀ ਕਰਦੀਆਂ ਸੋ ਇਹ ਪੂਰੇ ਤੌਰ ਤੇ ਗੈਰਕਨੂੰਨੀ ਪਰੈਕਟਿਸ ਹੈ, ਈਵਨ GST ਲੈਣ ਵਾਲੀਆਂ Driver Inc ਕਰੇਪੋਰੇਸ਼ਨਾ ਕੋਲ ਬਹੁਤੀ ਵਾਰ ਖੁਦ GST ਨੰਬਰ ਹੀ ਨਹੀ ਹਨ ।
ਦੂਜਾ ਸਭ ਤੋਂ ਵੱਡਾ ਟਾਰਗੈਟ ਹੋਣਗੇ ਕੰਪਨੀਆਂ ਵਿਚ ਓਨਰ ਅਪਰੇਟਰਾਂ ਦੇ ਟਰੱਕਾਂ ਉੱਪਰ ਲੱਗੇ ਡਰਾਇਵਰ ਜੋ Driver Inc. ਉੱਪਰ ਚੈਕ ਲੈ ਰਹੇ ਹਨ । ਡੇ ਐਂਡ ਰੌਸ, ਬਾਈਸਨ, ਟਰਾਂਸੈਕਸ ਸਮੇਤ ਵੱਡੀਆ ਕੰਪਨੀਆਂ ਵਿਚ ਪਾਏ ਓਨਰ ਅਪਰੇਟਰ ਡਰਾਇਵਰਾਂ ਦੇ ਟਰੱਕਾਂ ਨੂੰ ਡਰਾਈਵ ਕਰਨ ਵਾਲੇ 80-90 ਪਰਸੈਂਟ ਡਰਾਇਵਰ ਵੀ ਕਾਰਪੋਰੇਸ਼ਨ ਉੱਪਰ ਚੈਕ ਲੈਂਦੇ ਹਨ ਜਦਕੇ ਸੇਮਂ ਕੰਪਨੀ ਦੇ ਕੰਪਨੀ ਮੁਲਾਜਮਂ ਪੇ-ਰੋਲ ਉੱਪਰ ਕੰਮ ਕਰਦੇ ਹਨ ।
ਟਰਾਂਸਪੋਰਟ ਕੈਰੀਅਰਾਂ ਕੋਲ ਇਸ ਗਲ ਦੀ ਪਰੋਵੀਜਨ ਹੁੰਦੀ ਕੇ ਉਹ ਆਪਣੇ ਟਰੱਕਾਂ ਨੂੰ ਅੱਗੇ ਸਬਲੀਜ ਜਾਂ ਰੈਂਟਲ ਟਰੱਕ ਦੇ ਤੌਰ ਤੇ ਦੇ ਸਕਦੇ ਹਨ ਸੋ ਜੇਕਰ ਡਰਾਇਵਰ ਚਹੁਣ ਤਾਂ ਆਪਣੀ Driver Inc ਕਾਰਪੋਰੇਸ਼ਨ ਨੂੰ ਕਨੂੰਨੀ ਦਰਜਾ ਦੇ ਸਕਦੇ ਹਨ ਆਪਣੇ ਇੰਪਲਾਇਰ ਨਾਲ ਲੀਜ ਜਾਂ ਰੈਂਟਲ ਐਗਰੀਮੈਂਟ ਕਰਕੇ ਪਰ ਓਨਰ ਅਪਰੇਟਰਸ ਜੋ ਪਹਿਲਾਂ ਹੀ ਥਰਡ ਪਾਰਟੀ ਪਲੇਟਿੰਗ ਅਤੇ ਅਥਾਰਟੀਆਂ ਉੱਪਰ ਹੁੰਦਾ ਹਨ ਓਹ ਸਬਲੀਜ ਜਾਂ ਰੈਟਲ ਅਪਰੇਟਰ ਨਹੀ ਬਣ ਸਕਦੇ ਕਿਉਂਕੇ ਵੱਡੀਆਂ ਕੰਪਨੀਆਂ ਇਸਦੀ ਇਜਾਜਤ ਨਹੀ ਦਿੰਦੀਆਂ ਬਲਕੇ ਟਰਾਂਐਕਸ ਵਰਗੇ ਕੈਰੀਅਰਸ ਨੇ ਤਾਂ Driver Inc. ਉੱਪਰ ਕਨੇਡਾ ਲੇਬਰ ਮਹਿਕਮੇਂ ਅਤੇ CRA ਦੇ ਬਣਾਏ ਕਨੂੰਨ ਨੂੰ ਆਪਣੀ ਵੈਬਸਾਈਟ ਉੱਪਰ ਵੀ ਪ੍ਰਕਾਸ਼ਿਤ ਕੀਤਾ ਹੋਇਆ ਹੈ ।
ਸਾਲ 2022 Driver Inc. ਕਾਰਪੋਰੇਸ਼ਨ ਦਾ ਅੰਤ ਹੋਣ ਜਾ ਰਿਹਾ ਹੈ ਅਤੇ ਭਵਿੱਖ ਵਿਚ ਸੈਲਫ ਇਪਲਾਇਡ ਸਿਰਫ ਓਨਰ ਅਪਰੇਟਰ ਜਾਂ ਪੇ-ਰੋਲ ਤੇ ਓਨਰ ਅਪਰੇਟਰ ਇੰਪਲਾਈ, ਲੀਜ ਅਪਰੇਟਰ ਜਾਂ ਰੈਂਟਲ ਟਰੱਕ ਅਪਰੇਟਰ ਹੀ ਹੋਣਗੇ ਜੋ ਕਨੂੰਨੀ ਤੌਰ ਤੇ ਜਸਟੀਫਾਈਏਬਲ ਹੈ