ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਮਿਸੀਸਾਗਾ ਵਿੱਚ ਇੱਕ ਉਦਯੋਗਿਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਐਮਰਜੈਂਸੀ ਅਮਲੇ ਨੇ ਦੁਪਹਿਰ 3:30 ਵਜੇ ਤੋਂ ਥੋੜ੍ਹੀ ਦੇਰ ਬਾਅਦ ਹੂਰੋਨਟਾਰੀਓ ਸਟਰੀਟ ਅਤੇ ਬਰਨਹੈਮਥੋਰਪ ਰੋਡ ਦੇ ਖੇਤਰ ਵਿੱਚ ਕੰਮ ਵਾਲੀ ਥਾਂ ‘ਤੇ ਪਾਣੀ ਆਉਣ ਦੀਆਂ ਰਿਪੋਰਟਾਂ ਲਈ ਜਵਾਬ ਦਿੱਤਾ। ਮਿਸੀਸਾਗਾ ਫਾਇਰ ਪਲਾਟੂਨ ਦੇ ਮੁਖੀ ਰਿਆਨ ਬੇਅਰਡ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਕ ਕਰਮਚਾਰੀ ਭੂਮੀਗਤ ਸੁਰੰਗ ਵਿਚ ਫਸਿਆ ਹੋਇਆ ਸੀ, ਜਿਸ ਵਿਚ ਪਾਣੀ ਤੇਜ਼ੀ ਨਾਲ ਵੱਧ ਰਿਹਾ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਨੂੰ ਛੱਡ ਕੇ ਬਾਕੀ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਆ ਗਏ। ਕਰਮਚਾਰੀ ਸ਼ਨੀਵਾਰ ਸਵੇਰੇ ਤੜਕੇ ਲਾਪਤਾ ਕਰਮਚਾਰੀ ਨੂੰ ਲੱਭਣ ਲਈ ਕੰਮ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਇੱਕ 54 ਸਾਲਾ ਵਿਅਕਤੀ ਦੀ ਲਾਸ਼ ਮਿਲੀ। ਇਲਾਕੇ ਵਿੱਚ Watermain ਅਤੇ sanitary sewer ਦੇ ਸੁਧਾਰ ਦਾ ਕੰਮ ਕੀਤਾ ਜਾ ਰਿਹਾ ਹੈ।