GTA News Media

Top Info Bar
22.1°C Toronto Loading date...
India

ਟਰੇਨ ਯਾਤਰੀ ਦੀ ਭਿਆਨਕ ਤਰੀਕੇ ਨਾਲ ਹੋਈ ਮੌਤ

ਟਰੇਨ ਯਾਤਰੀ ਦੀ ਭਿਆਨਕ ਤਰੀਕੇ ਨਾਲ ਹੋਈ ਮੌਤ
Share this post via:

ਦੁਨੀਆ ਵਿੱਚ ਕਈ ਅਨੋਖੀਆਂ ਅਤੇ ਭਿਆਨਕ ਘਟਨਾਵਾਂ ਵਾਪਰਦੀਆਂ ਹਨ। ਪਰ ਇਹ ਘਟਨਾ ਦਰਸਾਉਂਦੀ ਹੈ ਕਿ ਮਨੁੱਖ ਦੀ ਮੌਤ  ਅਜਿਹੇ ਤਰੀਕੇ ਨਾਲ ਵੀ ਹੋ ਸਕਦੀ ਹੈ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਇਹ ਵਿਸ਼ਵ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਪਹਿਲਾ ਹਾਦਸਾ ਹੋਵੇਗਾ। ਨੀਲਾਂਚਲ ਐਕਸਪ੍ਰੈਸ (12876) ਅਲੀਗੜ੍ਹ ਸਟੇਸ਼ਨ ਦੇ ਏਸੀ ਕੋਚ ਵਿੱਚ ਇੱਕ ਯਾਤਰੀ ਸਫ਼ਰ ਕਰ ਰਿਹਾ ਸੀ। ਨੇੜੇ ਹੀ ਰੇਲਵੇ ਟਰੈਕ ‘ਤੇ ਲੋਹੇ ਦੀ ਰਾਡ ਪਈ ਸੀ। ਜਿਸ ਨੂੰ ਸਬਲ ਕਿਹਾ ਜਾਂਦਾ ਹੈ।

ਅਚਾਨਕ ਨਜ਼ਦੀਕੀ ਪਟੜੀ ਤੋਂ ਤੇਜ਼ ਰਫ਼ਤਾਰ ਨਾਲ ਇੱਕ ਹੋਰ ਰੇਲ ਗੱਡੀ ਆ ਗਈ ਅਤੇ ਲੋਹੇ ਦੀ ਰਾਡ ਰੇਲਗੱਡੀ ਨਾਲ ਟਕਰਾ ਗਈ ਅਤੇ ਏ.ਸੀ. ਕੋਚ ਦੀ ਖਿੜਕੀ ਦੇ ਦੋਵੇਂ ਸ਼ੀਸ਼ਿਆਂ ਵਿੱਚੋਂ ਲੰਘ ਕੇ ਯਾਤਰੀ ਦੀ ਗਰਦਨ ਨੂੰ ਪਾਰ ਕਰ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਯਾਤਰੀ ਨੂੰ ਹਿੱਲਣ ਦਾ ਮੌਕਾ ਵੀ ਨਹੀਂ ਮਿਲਿਆ। ਇਹ ਘਟਨਾ ਰੇਲਵੇ ਸਮੇਤ ਸਾਰਿਆਂ ਲਈ ਦੁਖਦਾਈ ਅਤੇ ਸਦਮੇ ਵਾਲੀ ਹੈ।