GTA News Media

Top Info Bar
22.1°C Toronto Loading date...
India

ਆਮ ਆਦਮੀ ਪਾਰਟੀ ਨੇ MCD Election ਵਿੱਚ ਬੰਪਰ ਜਿੱਤ ਹਾਸਲ ਕਰਕੇ ਰਚਿਆ ਇਤਿਹਾਸ

ਆਮ ਆਦਮੀ ਪਾਰਟੀ ਨੇ MCD Election ਵਿੱਚ ਬੰਪਰ ਜਿੱਤ ਹਾਸਲ ਕਰਕੇ ਰਚਿਆ ਇਤਿਹਾਸ
Share this post via:

ਆਮ ਆਦਮੀ ਪਾਰਟੀ (AAP) ਨੇ ਦਿੱਲੀ ਨਗਰ ਨਿਗਮ (MCD Election) ਵਿੱਚ ਬੰਪਰ ਜਿੱਤ ਹਾਸਲ ਕਰਕੇ ਚੋਣ ਇਤਿਹਾਸ ਰਚਿਆ ਹੈ। ‘ਆਪ’ ਨੇ ਪਿਛਲੇ 15 ਸਾਲਾਂ ਤੋਂ MCD ‘ਤੇ ਰਾਜ ਕਰ ਰਹੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ਸਿਵਲ ਚੋਣਾਂ ‘ਚ 134 ਸੀਟਾਂ ਜਿੱਤੀਆਂ ਹਨ।

ਭਾਜਪਾ ਨੂੰ ਇਸ ਵਾਰ ਨਗਰ ਨਿਗਮ ਵਿੱਚ ਵਿਰੋਧੀ ਧਿਰ ਵਿੱਚ ਬੈਠਣਾ ਪਵੇਗਾ। ਇਸ ਨੇ ਇਸ ਚੋਣ ਵਿੱਚ ਕੁੱਲ 104 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 9 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ,  ਆਜ਼ਾਦ ਉਮੀਦਵਾਰਾਂ ਨੇ ਵੀ 3 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿੱਤ ਤੋਂ ਬਾਅਦ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਦੇ ਰਿਣੀ ਹਨ।

2017 ਦੀਆਂ ਐਮਸੀਡੀ ਚੋਣਾਂ ਵਿੱਚ, ਆਮ ਆਦਮੀ ਪਾਰਟੀ ਨੇ 48 ਸੀਟਾਂ ਜਿੱਤੀਆਂ ਸਨ ਅਤੇ ਇਸਦਾ ਵੋਟ ਸ਼ੇਅਰ 26.23 ਪ੍ਰਤੀਸ਼ਤ ਸੀ। ਪੰਜ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਦਿਨੋਂ-ਦਿਨ ਦੁੱਗਣੀ ਹੋ ਗਈ ਹੈ। 2022 ਦੀਆਂ ਸਿਵਲ ਚੋਣਾਂ ਵਿੱਚ ਉਨ੍ਹਾਂ ਨੂੰ 42.05 ਫੀਸਦੀ ਵੋਟਾਂ ਮਿਲੀਆਂ।