ਮਹਾਰਾਣੀ ਐਲਿਜ਼ਾਬੈਥ II ਦੀ ਯਾਦ ਵਿੱਚ ਇੱਕ ਨਵਾਂ $2 ਦਾ ਸਿੱਕਾ ਇਸ ਮਹੀਨੇ ਦੇ ਅੰਤ ਵਿੱਚ ਪੂਰੇ ਕਨੇਡੀਅਨ ਬਾਜ਼ਰ ‘ਚ ਆਉਣ ਲਈ ਤਿਆਰ ਹੈ – ਅਤੇ Royal Canadian Mint ਨੇ ਇਸਦੀ ਪਹਿਲੀ ਝਲਕ ਜਾਰੀ ਕੀਤੀ ਹੈ। ਸਿੱਕੇ ਵਿੱਚ ਇੱਕ ਪਾਸੇ 2022 ਅਤੇ ਮਰਹੂਮ ਰਾਣੀ ਦੀ ਪ੍ਰੋਫਾਈਲ ਹੈ, ਅਤੇ ਦੂਜੇ ਪਾਸੇ traditional Brent Townsend polar bear – ਇੱਕ $2 ਕੈਨੇਡੀਅਨ ਸਿੱਕੇ ਦੇ ਮਿਆਰੀ ਚਿੰਨ੍ਹ ਹਨ।
ਰਾਇਲ ਕੈਨੇਡੀਅਨ ਮਿੰਟ ਦੇ ਸੀਈਓ ਮੈਰੀ ਲੇਮੇ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, “ਮਹਾਰਾਣੀ ਐਲਿਜ਼ਾਬੈਥ II ਨੇ ਸੱਤ ਦਹਾਕਿਆਂ ਤੱਕ ਕੈਨੇਡਾ ਦੀ ਰਾਜ ਦੀ ਮੁਖੀ ਵਜੋਂ ਸੇਵਾ ਕੀਤੀ, ਸਾਡਾ ਵਿਸ਼ੇਸ਼ $2 ਸਰਕੂਲੇਸ਼ਨ ਸਿੱਕਾ ਕੈਨੇਡੀਅਨਾਂ ਨੂੰ ਉਸਦੀ ਯਾਦ ਦਿਵਾਉਂਦਾ ਰਹੇਗਾ।” ਨਵੇਂ ਸਿੱਕੇ ਦੀ ਬਾਹਰੀ ਰਿੰਗ ‘ਤੇ ਇੱਕ black nickel finish ਵੀ ਹੋਵੇਗਾ।
ਨਵੇਂ ਯਾਦਗਾਰੀ ਸਿੱਕੇ ਦੀ ਪਹਿਲੀ ਝਲਕ: