GTA News Media

Top Info Bar
22.1°C Toronto Loading date...
World

ਕਿੰਗ ਚਾਰਲਸ ਨੇ Covid 19 ਦੌਰਾਨ ਸਿੱਖ ਕਮਿਊਨਿਟੀ ਵੱਲੋਂ ਕੀਤੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ

ਕਿੰਗ ਚਾਰਲਸ ਨੇ Covid 19 ਦੌਰਾਨ ਸਿੱਖ ਕਮਿਊਨਿਟੀ ਵੱਲੋਂ ਕੀਤੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ
Share this post via:

ਲੰਡਨ ਦੇ ਲੂਟਨ ਸ਼ਹਿਰ ‘ਚ ਇੱਕ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਖੇ ਕਿੰਗ ਚਾਰਲਸ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਸ਼ਰਧਾਲੂਆਂ ਨਾਲ ਮੁਲਾਕਾਤ ਵੀ ਕੀਤੀ। ਸਾਰੇ ਧਰਮਾਂ ਦੇ ਬੱਚਿਆਂ ਵੱਲੋ ਯੂਨੀਅਨ ਜੈਕ ਅਤੇ ‘ਨਿਸ਼ਾਨ ਸਾਹਿਬ’ ਫ਼ਹਿਰਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਸੋਸ਼ਲ ਮੀਡੀਆ ਪੋਸਟਾਂ ‘ਚ ਸ਼ਾਹੀ ਪਰਿਵਾਰ ਦੇ ਅਧਿਕਾਰੀਆਂ ਦੁਆਰਾ ਕਿਹਾ ਗਿਆ ਹੈ ਕਿ ਕਿੰਗ ਚਾਰਲਸ ਨੇ ਲੰਗਰ ਤਿਆਰ ਕਰਨ ਵਾਲੇ ਸ਼ਰਧਾਲੂਆਂ ਨਾਲ ਵੀ ਮੁਲਾਕਾਤ ਕੀਤੀ, ਜੋ ਕਿ ਗੁਰਦੁਆਰਾ ਸਾਹਿਬ ਵਿਖੇ “ਹਫ਼ਤੇ ਵਿੱਚ ਸੱਤ ਦਿਨ, ਸਾਲ ਵਿੱਚ 365 ਦਿਨ ਭੋਜਨ ਪ੍ਰਦਾਨ ਕਰਦਾ ਹੈ।”

ਕਿੰਗ ਚਾਰਲਸ ਨੇ ਪਿਛਲੇ ਲਗਭਗ ਤਿੰਨ ਸਾਲਾਂ ਵਿੱਚ Covid 19 ਦੌਰਾਨ ਕਮਿਊਨਿਟੀ ਵੱਲੋਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ਼ਾਹੀ ਪਰਿਵਾਰ ਦੀ ਇੰਸਟਾਗ੍ਰਾਮ ਪੋਸਟ ਨੇ ਕਿਹਾ ਕਿ ਇਹ ਇੱਕ ਪੌਪ-ਅਪ ਕੋਵਿਡ ਵੈਕਸੀਨ ਕਲੀਨਿਕ ਚਲਾਉਂਦਾ ਹੈ। ਇਸ ਨੇ ਅੱਗੇ ਕਿਹਾ, “ਗੁਰਦੁਆਰੇ ਨੇ ਵੈਕਸੀਨ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਹੋਰ ਧਾਰਮਿਕ ਸਥਾਨਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ।”