ਪਿਕਰਿੰਗ (Pickering) ‘ਚ ਕਈ ਵਾਹਨਾਂ ਦੀ ਭਿਆਨਕ ਟੱਕਰ ਤੋਂ ਬਾਅਦ ਚਾਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਹ ਹਾਦਸਾ ਸਵੇਰੇ 7:30 ਵਜੇ ਤੋਂ ਪਹਿਲਾਂ ਵ੍ਹਾਈਟਸ ਰੋਡ ਨੇੜੇ ਹਾਈਵੇਅ 401 ਦੇ ਪੱਛਮੀ ਪਾਸੇ ਦੀਆਂ ਲੇਨਾਂ ਵਿੱਚ ਵਾਪਰਿਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਚਾਰ ਵਾਹਨ ਸ਼ਾਮਲ ਸਨ।
ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਐਮਰਜੈਂਸੀ ਅਮਲੇ ਨੂੰ ਇੱਕ ਅੱਗ ਦੇ ਮਲਬੇ ਨਾਲ ਨਜਿੱਠਦੇ ਹੋਏ ਦਿਖਾਇਆ ਗਿਆ ਹੈ, ਜਿਸ ਵਿੱਚ ਇੱਕ ਵਾਹਨ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ।
ਓਪੀਪੀ ਨੇ ਕਿਹਾ ਕਿ ਚਾਰ ਲੋਕਾਂ ਨੂੰ ਬਾਅਦ ਵਿੱਚ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ।
ਸਫਾਈ ਅਤੇ ਸੜਕ ਦੀ ਮੁਰੰਮਤ ਲਈ ਐਕਸਪ੍ਰੈਸ ਤੋਂ ਕੁਲੈਕਟਰ ਲੇਨਾਂ ਤੱਕ ਟ੍ਰਾਂਸਫਰ (Transfers) ਪੂਰੀ ਸਵੇਰ ਬੰਦ ਰਿਹਾ।
4 people to hospital after 4 car crash #Hwy401/Whites Rd. #TorontoOPP investigating. Transfers from express to collectors will be closed all morning for cleanup and road repairs. pic.twitter.com/SLbe36GN1n
— OPP Highway Safety Division (@OPP_HSD) December 9, 2022