GTA News Media

Top Info Bar
22.1°C Toronto Loading date...
Health

ਹੈਲਥ ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਪਹਿਲੇ bivalent booster ਨੂੰ ਦਿੱਤੀ ਮਨਜ਼ੂਰੀ

ਹੈਲਥ ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਪਹਿਲੇ bivalent booster ਨੂੰ ਦਿੱਤੀ ਮਨਜ਼ੂਰੀ
Share this post via:

ਹੈਲਥ ਕੈਨੇਡਾ ਨੇ ਸ਼ੁੱਕਰਵਾਰ ਨੂੰ ਬੱਚਿਆਂ ਲਈ ਇੱਕ ਕੋਵਿਡ-19 ਵੈਕਸੀਨ ਬੂਸਟਰ ਨੂੰ ਮਨਜ਼ੂਰੀ ਦਿੱਤੀ ਹੈ। Pfizer-BioNTech “bivalent” ਸ਼ਾਟ Omicron, BA.4 ਅਤੇ BA.5  ਤੋਂ ਬਚਾਉਂਦਾ ਹੈ ਅਤੇ ਇਹ ਸ਼ਾਟ ਪੰਜ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ, ਹੈਲਥ ਕੈਨੇਡਾ ਨੇ ਕਿਹਾ ਕਿ ਪੂਰੀ ਸਮੀਖਿਆ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ।

ਰਾਸ਼ਟਰੀ ਸਲਾਹਕਾਰ ਕਮੇਟੀ_ਕਮਜ਼ੋਰ ਇਮਿਊਨ ਸਿਸਟਮ ਜਾਂ ਅੰਡਰਲਾਈੰਗ ਮੈਡੀਕਲ ਸਥਿਤੀਆਂ (underlying medical conditions) ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਪਹਿਲੇ ਦੋ ਕੋਵਿਡ-19 ਸ਼ਾਟ ਲੈਣ ਤੋਂ ਘੱਟੋ-ਘੱਟ ਛੇ ਮਹੀਨਿਆਂ ਬਾਅਦ ਨਵੀਂ ਵੈਕਸੀਨ dose ਲੈਣ ਦੀ ਸਿਫਾਰਸ਼ ਕਰਦੀ ਹੈ। “ਇਸ ਸਮੇਂ, ਇਹ ਤੈਅ ਨਹੀਂ ਕੀਤਾ ਗਿਆ ਕਿ ਹਰੇਕ ਬੱਚੇ ਨੂੰ COVID-19 ਬੂਸਟਰ ਖੁਰਾਕ ਦੀ ਜ਼ਰੂਰਤ ਹੋਏਗੀ  ਜਾਂ ਨਹੀਂ।

ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ, ਡਾ. ਥੇਰੇਸਾ ਟੈਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਵਿਡ-19 ਤੋਂ ਪੀੜਤ ਜ਼ਿਆਦਾਤਰ ਬੱਚੇ ਬਿਮਾਰੀ ਦਾ ਸਿਰਫ ਹਲਕਾ ਅਨੁਭਵ ਕਰਦੇ ਹਨ, ਅਤੇ ਟੀਕਾਕਰਨ ਵਾਲੇ ਬੱਚਿਆਂ ਲਈ ਹਸਪਤਾਲ ਵਿੱਚ ਦਾਖਲ ਹੋਣ ਦਾ ਖਤਰਾ ਅਣ-ਟੀਕਾਕਰਨ ਵਾਲੇ ਬੱਚਿਆਂ ਨਾਲੋਂ ਘੱਟ ਹੁੰਦਾ ਹੈ।

ਹੈਲਥ ਕੈਨੇਡਾ ਅਤੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੈਕਸੀਨ ਦੀ ਸੁਰੱਖਿਆ ‘ਤੇ ਨੇੜਿਓਂ ਨਜ਼ਰ ਰੱਖਣਗੇ।