ਭਾਰਤੀ ਹਵਾਈ ਸੈਨਾ ਨੇ ਆਪਣੇ ਸਭ ਤੋਂ ਬਜ਼ੁਰਗ ਪਾਇਲਟ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਨੂੰ ਕੀਤਾ ਸਨਮਾਨਿਤ
ਭਾਰਤੀ ਹਵਾਈ ਸੈਨਾ ਨੇ ਆਪਣੇ ਸਭ ਤੋਂ ਬਜ਼ੁਰਗ ਪਾਇਲਟ ਸਕੁਐਡਰਨ ਲੀਡਰ ਦਲੀਪ ਸਿੰਘ ਮਜੀਠੀਆ ਨੂੰ ਸਨਮਾਨਿਤ ਕੀਤਾ, ਜੋ 102 ਸਾਲ ਦੇ ਹੋ ਗਏ ਹਨ। ਉਨ੍ਹਾਂ ਨੂੰ 1940 ਵਿੱਚ ਰਾਇਲ ਇੰਡੀਅਨ ਏਅਰ ਫੋਰਸ (Royal Indian Air Force) ਵਿੱਚ ਨਿਯੁਕਤ ਕੀਤਾ ਗਿਆ ਸੀ।
ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਬਰਮਾ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। 1947 ਵਿੱਚ ਕਈ ਸੰਸਥਾਵਾਂ ਵਿੱਚ ਸੇਵਾ ਕਰਨ ਤੋਂ ਬਾਅਦ ਉਹ ਹਵਾਈ ਸੈਨਾ ਤੋਂ ਸੇਵਾਮੁਕਤ ਹੋ ਗਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਇੱਕ ਪ੍ਰਾਈਵੇਟ ਪਾਇਲਟ ਵਜੋਂ ਕੰਮ ਕੀਤਾ।

ਉਹ 1949 ਵਿੱਚ ਕਾਠਮੰਡੂ ਘਾਟੀ ਵਿੱਚ ਜਹਾਜ਼ ਨੂੰ ਉਤਾਰਨ ਵਾਲੇ ਪਹਿਲੇ ਪਾਇਲਟ ਸਨ। ਦਲੀਪ ਸਿੰਘ ਮਜੀਠੀਆ ਨੇ ਸਿਰਫ 20 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਸੋਲੋ ਸੋਰਟ (solo sortie) ਬਣਾਇਆ ਸੀ ਅਤੇ ਜਨਵਰੀ 1979 ਵਿੱਚ ਉਨ੍ਹਾਂ ਨੇ ਆਖਰੀ ਵਾਰ ਉਡਾਣ ਭਰੀ ਸੀ।