GTA News Media

Top Info Bar
22.1°C Toronto Loading date...
World

ਕਾਬੁਲ ‘ਚ ਚੀਨ ਦੇ ਗੈਸਟ ਹਾਊਸ ਨੇੜੇ ਹੋਇਆ ਧਮਾਕਾ ਅਤੇ ਗੋਲੀਬਾਰੀ,14 ਲੋਕਾਂ ਦੀ ਮੌਤ

ਕਾਬੁਲ ‘ਚ ਚੀਨ ਦੇ ਗੈਸਟ ਹਾਊਸ ਨੇੜੇ ਹੋਇਆ ਧਮਾਕਾ ਅਤੇ ਗੋਲੀਬਾਰੀ,14 ਲੋਕਾਂ ਦੀ ਮੌਤ
Share this post via:

ਅਫਗਾਨਿਸਤਾਨ ਦੀ ਰਾਜਧਾਨੀ ‘ਚ ਚੀਨੀ ਲੋਕਾਂ ‘ਚ ਮਸ਼ਹੂਰ ਗੈਸਟ ਹਾਊਸ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ। ਅੱਤਵਾਦੀਆਂ ਨੇ ਹੋਟਲ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ ਦੌਰਾਨ ਹੋਟਲ ਵਿੱਚ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਰਹੇ ਸਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹਮਲਾ ਉਸ ਇਮਾਰਤ ‘ਤੇ ਕੀਤਾ ਗਿਆ ਜਿੱਥੇ ਚੀਨੀ ਅਤੇ ਹੋਰ ਵਿਦੇਸ਼ੀ ਆਮ ਤੌਰ ‘ਤੇ ਰਹਿੰਦੇ ਹਨ।

ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਛਾਲ ਮਾਰਨ ਵਾਲੇ ਦੋ ਵਿਦੇਸ਼ੀ ਨਾਗਰਿਕ ਜ਼ਖਮੀ ਹੋ ਗਏ, ਜਦਕਿ ਤਿੰਨ ਹਮਲਾਵਰ ਮਾਰੇ ਗਏ ਹਨ। ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਹਮਲਾ ਕਈ ਘੰਟਿਆਂ ਤੱਕ ਜਾਰੀ ਰਿਹਾ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗੋਲੀਆਂ ਚੱਲੀਆਂ, ਇਮਾਰਤ ਨੂੰ ਅੱਗ ਲੱਗ ਗਈ ਅਤੇ ਗੈਸਟ ਹਾਊਸ ਤੋਂ ਧੂੰਆਂ ਨਿਕਲ ਰਿਹਾ ਸੀ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਵੀ ਹੋਟਲ ‘ਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਇਸਲਾਮਿਕ ਸਟੇਟ, ਇੱਕ ਤਾਲਿਬਾਨ ਵਿਰੋਧੀ ਅੱਤਵਾਦੀ ਸਮੂਹ, ਖੇਤਰ ਵਿੱਚ ਸਰਗਰਮ ਹੈ ਅਤੇ ਪਿਛਲੇ ਸਾਲ ਤੋਂ ਹਮਲੇ ਤੇਜ਼ ਕਰ ਦਿੱਤੇ ਹਨ।

https://twitter.com/RealBababanaras/status/1602263535853371392?ref_src=twsrc%5Etfw%7Ctwcamp%5Etweetembed%7Ctwterm%5E1602263535853371392%7Ctwgr%5Ed288946af2d492149ad0fdc08d323c9f00b8a6c7%7Ctwcon%5Es1_c10&ref_url=https%3A%2F%2Fnews24online.com%2Fworld%2Fafghanistan-blast-gunshots-heard-near-china-guest-house-in-kabul-watch-video%2F69930%2F