GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ: ਡਾਊਨਟਾਊਨ ‘ਚ ਇੱਕ ਖਾਲੀ ਘਰ ਨੂੰ ਲੱਗੀ ਅੱਗ

ਟੋਰਾਂਟੋ: ਡਾਊਨਟਾਊਨ ‘ਚ ਇੱਕ ਖਾਲੀ ਘਰ ਨੂੰ ਲੱਗੀ ਅੱਗ
Share this post via:

ਡਾਊਨਟਾਊਨ ਟੋਰਾਂਟੋ ‘ਚ ਸਵੇਰੇ ਇੱਕ ਘਰ ਵਿੱਚ ਅੱਗ ਲੱਗ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ 5:30 ਵਜੇ ਦੇ ਕਰੀਬ ਗਰੇਂਜ ਐਵੇਨਿਊ ਅਤੇ ਬੇਵਰਲੀ ਸਟਰੀਟ ਦੇ ਖੇਤਰ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਫਿਲਹਾਲ ਲੋਕਾਂ ਨੂੰ ਨੇੜਲੇ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਇਮਾਰਤ ਤੋਂ ਭਾਰੀ ਧੂੰਆਂ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ।

ਗੁਆਂਢੀਆਂ ਨੇ  ਦੱਸਿਆ ਕਿ ਘਰ ਪਿਛਲੇ ਕੁਝ ਸਮੇਂ ਤੋਂ ਖਾਲੀ ਪਿਆ ਹੈ, ਕਰੀਬ ਇੱਕ ਸਾਲ ਤੋਂ ਕੋਈ ਆਉਂਦਾ-ਜਾਂਦਾ ਨਹੀਂ ਦੇਖਿਆ ਗਿਆ। ਪੁਲਿਸ ਨੇ ਕਿਹਾ ਕਿ ਗ੍ਰੇਂਜ ਐਵੇਨਿਊ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।