ਗੁੱਸਾ ਸਾਡੀ ਸਿਹਤ ਲਈ ਬਹੁਤ ਖ਼ਤਰਨਾਕ ਹੁੰਦਾ ਹੈ। ਗੁੱਸਾ ਕਦੀ-ਕਦੀ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਕਈ ਨੁਕਸਾਨ ਹੋ ਜਾਂਦੇ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਛੋਟੀਆਂ-ਛੋਟੀਆਂ ਗੱਲਾਂ ‘ਤੇ ਗੁੱਸੇ ਹੋ ਜਾਂਦੇ ਹਨ। ਗੁੱਸਾ ਆਉਣ ਦਾ ਸਭ ਤੋਂ ਵੱਡਾ ਕਾਰਣ ਮਨ ਦਾ ਅਸ਼ਾਂਤ ਹੋਣਾ ਹੈ। ਇਸ ਲਈ ਹਮੇਸ਼ਾ ਆਪਣੇ ਮਨ ਨੂੰ ਸ਼ਾਤ ਰੱਖੋ। ਜੀਵਨ ਨੂੰ ਸੌਖੇ ਢੰਗ ਨਾਲ ਚਲਾਉਣ ਲਈ ਪ੍ਰੇਮ, ਸਹਿਜ ਅਤੇ ਗੁੱਸੇ ‘ਤੇ ਕਾਬੂ ਕਰਨ ਦੀ ਬਹੁਤ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਤਰੀਕੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀ ਗੁੱਸੇ ‘ਤੇ ਕਾਬੂ ਪਾ ਸਕਦੇ ਹੋ।
1. ਲੰਬਾ ਸਾਹ ਲਵੋ
ਜਦੋਂ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਆਪਣੀਆਂ ਅੱਖਾਂ ਨੂੰ ਉਸੇ ਸਮੇਂ ਬੰਦ ਕਰ ਲਓ। ਇਸ ਤੋਂ ਬਾਅਦ ਲੰਬਾ ਸਾਹ ਲੈਣਾ ਸ਼ੁਰੂ ਕਰ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਰਾਹਤ ਮਿਲੇਗੀ।
2. ਸੈਰ ਕਰਨ ਜਾਓ
ਮਨ ਸ਼ਾਤ ਕਰਨ ਲਈ ਤੁਹਾਨੂੰ ਰੋਜ਼ ਸਵੇਰੇ ਸੈਰ ਕਰਨ ਲਈ ਜਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਅੰਦਰ ਤਾਜ਼ੀ ਹਵਾ ਦਾਖਲ ਹੋਵੇਗੀ ਅਤੇ ਤੁਸੀ ਦਿਨ ਭਰ ਤਾਜ਼ਾ ਮਹਿਸੂਸ ਕਰੋਗੇ।
3. ਗੱਲ ਨੂੰ ਭੁੱਲ ਜਾਓ
ਜੇਕਰ ਕਿਸੇ ਵਿਅਕਤੀ ਦੀ ਵਜ੍ਹਾਂ ਨਾਲ ਤੁਹਾਨੂੰ ਗੁੱਸਾ ਆ ਰਿਹਾ ਹੈ ਤਾਂ ਜ਼ਰੂਰੀ ਹੈ ਕਿ ਤੁਸੀ ਉਸ ਨੂੰ ਮਾਫ਼ ਕਰ ਦਿਓ। ਇਸ ਨਾਲ ਤੁਸੀਂ ਗੱਲ ਨੂੰ ਭੁੱਲ ਜਾਓ। ਅਜਿਹਾ ਕਰਨ ’ਤੇ ਤੁਹਾਡੇ ਰਿਸ਼ਤੇ ‘ਚ ਦੂਰੀ ਵੀ ਨਹੀਂ ਆਵੇਗੀ ਅਤੇ ਤੁਸੀਂ ਸ਼ਾਂਤੀ ਮਹਿਸੂਸ ਕਰੋਗੇ।
4. ਛੋਟੀ-ਛੋਟੀ ਗੱਲ ’ਤੇ ਖੁਸ਼ ਰਹਿਣਾ ਸਿੱਖੋ
ਗੁੱਸਾ ਨਾ ਸਿਰਫ਼ ਸਾਡੇ ਰਿਸ਼ਤਿਆਂ ‘ਚ ਦਰਾਰ ਲਿਆਉਂਦਾ ਹੈ ਸਗੋਂ ਇਸ ਨਾਲ ਸਿਹਤ ਨਾਲ ਜੁੜੀਆਂ ਕਈ ਤਕਲੀਫਾਂ ਵੀ ਝੱਲਣੀਆਂ ਪੈ ਸਕਦੀਆਂ ਹਨ। ਅੱਜ ਜਿਥੇ ਲੋਕ ਇੰਨੇ ਜ਼ਿਆਦਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉਸ ਦੇ ਪਿੱਛੇ ਬਹੁਤ ਹਾਈਪਰ ਭਾਵ ਗੁੱਸੇ ‘ਚ ਆ ਜਾਣਾ ਹੈ। ਇਸ ਲਈ ਹਮੇਸ਼ਾ ਛੋਟੀ-ਛੋਟੀ ਗੱਲ ’ਤੇ ਖੁਸ਼ ਰਹਿਣਾ ਸਿੱਖੋ, ਜਿਸ ਨਾਲ ਗੁੱਸੇ ‘ਤੇ ਕਾਬੂ ਰੱਖਿਆ ਜਾ ਸਕਦਾ ਹੈ।
5. ਸੰਗੀਤ ਸੁਣੋ
ਜਦੋਂ ਵੀ ਗੁੱਸਾ ਆਵੇ, ਉਸ ਸਮੇਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ ਹੈ। ਸੰਗੀਤ ਸੁਣਨ ਨਾਲ ਤੁਹਾਡਾ ਧਿਆਨ ਭਟਕੇਗਾ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ।
6. ਸਾਧਾਰਣ ਭੋਜਨ ਖਾਓ
ਸਿਹਤ ਅਤੇ ਸਰੀਰ ‘ਚ ਆਉਣ ਵਾਲੇ ਬਦਲਾਅ ਦੀ ਸ਼ੁਰੂਆਤ ਖਾਣ-ਪੀਣ ‘ਤੇ ਨਿਰਭਰ ਕਰਦੀ ਹੈ। ਜ਼ਿਆਦਾ ਮਸਾਲੇ ਵਾਲੇ ਭੋਜਨ ਸਰੀਰ ਅਤੇ ਸਾਡੀ ਮਾਨਸਿਕ ਸ਼ਾਂਤੀ ਦੋਵਾਂ ਲਈ ਨੁਕਸਾਨਦਾਇਕ ਹੁੰਦਾ ਹੈ। ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਨਾਲ ਸਾਡੇ ਸਰੀਰ ‘ਚ ਗਰਮੀ ਪੈਦਾ ਹੁੰਦੀ ਹੈ, ਜਿਸ ਨਾਲ ਗੱਲ-ਗੱਲ ‘ਤੇ ਗੁੱਸਾ ਆਉਣਾ ਲਾਜ਼ਮੀ ਹੈ। ਅਜਿਹੇ ‘ਚ ਖੁਦ ਨੂੰ ਸ਼ਾਂਤ ਰੱਖਣ ਲਈ ਮਸਾਲੇਦਾਰ ਭੋਜਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।