(ਕੁਲਤਰਨ ਸਿੰਘ ਪਧਿਆਣਾ)-ਸਰੀ,ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸਰੀ ਵਿਖੇ ਗੈੰਗ ਨਾਲ ਸਬੰਧਤ ਗਤੀਵਿਧੀਆ ਵੱਧਣ ਅਤੇ ਸਰੀ ਦੇ ਤਮਨਾਵਿਸ ਸੈਕੰਡਰੀ ਸਕੂਲ ( Tamanawis Secondary School) ‘ਚ 22 ਨਵੰਬਰ ਨੂੰ ਵਾਪਰੀ ਛੁਰੇਬਾਜ਼ੀ ਦੀ ਘਟਨਾ ਜਿਸ ਚ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਕਤਲ ਕਰ ਦਿੱਤਾ ਗਿਆ ਸੀ ਤੋਂ ਬਾਅਦ ਸਰੀ ਦੇ ਲੋਕਲ ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਦਰਜ਼ਨਾ ਵਾਲੰਟੀਅਰ ਸਕੂਲ ਦੇ ਬਾਹਰ ਵਾਰੋ- ਵਾਰੀ ਠੀਕਰੀ ਪਹਿਰੇ ਲਗਾ ਰਹੇ ਹਨ। ਇੰਨਾ ਠੀਕਰੀ ਪਹਿਰੇ ਲਗਾਉਣ ਦਾ ਮਕਸਦ ਸਕੂਲ ਚ ਗੈੰਗ ਸਬੰਧਤ ਗਤੀਵਿਧੀਆ ਤੇ ਨਜ਼ਰ ਰੱਖਣੀ , ਨਸ਼ਿਆ ਅਤੇ ਬੱਚਿਆ ਨਾਲ ਅਣਸੁਖਾਵੀ ਘਟਨਾਵਾਂ ਵਾਪਰਨ ਤੋਂ ਰੋਕਣਾ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਨਾਲ ਸਬੰਧਤ ਤਕਰੀਬਨ 40 ਦੇ ਕਰੀਬ ਵਾਲੰਟੀਅਰ ਪੈਰੰਟਸ ਸਕੂਲ ਵਾਚ ( Parents School Watch) ਤਹਿਤ ਵਾਰੋ ਵਾਰੀ ਸਕੂਲ ਦੇ ਬਾਹਰ ਨਿਗਰਾਨੀ ਕਰ ਰਹੇ ਹਨ। ਵਾਲੰਟੀਅਰਜ਼ ਦਾ ਕਹਿਣਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਬੱਚਿਆ ਦੀ ਹਿਫਾਜ਼ਤ ਕਰਨ ਚ ਨਾਕਾਮ ਸਾਬਿਤ ਹੋ ਰਿਹਾ ਹੈ ਜਿਸ ਤੋਂ ਬਾਅਦ ਉਨਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪੀਲ ਰੀਜ਼ਨ ਦੇ ਸਕੂਲਾ ਚ ਵੀ ਪੁਲਿਸ ਅਫਸਰਾ ਦੀ ਵਾਪਸੀ ਜਾ ਮੁੱਦਾ ਮਾਪਿਆ ਵੱਲੋ ਚੁੱਕਿਆ ਜਾ ਰਿਹਾ ਹੈ ਤਾਂਕਿ ਸਕੂਲਾ ਚ ਨਸ਼ੇ , ਲੜਾਈ ਝਗੜੇ ਅਤੇ ਗਲਤ ਕਾਰਵਾਈਆਂ ਨੂੰ ਰੋਕਿਆ ਜਾ ਸਕੇ।