GTA News Media

Top Info Bar
22.1°C Toronto Loading date...
Toronto/GTA

ਮਿਸੀਸਾਗਾ: ਟਰਾਂਸਪੋਰਟ ਟਰੱਕ ਦੀ ਲਪੇਟ ‘ਚ ਆਉਣ ਨਾਲ ਸਿੱਖ ਨੌਜਵਾਨ ਦੀ ਮੌਤ

ਮਿਸੀਸਾਗਾ: ਟਰਾਂਸਪੋਰਟ ਟਰੱਕ ਦੀ ਲਪੇਟ ‘ਚ ਆਉਣ ਨਾਲ ਸਿੱਖ ਨੌਜਵਾਨ ਦੀ ਮੌਤ
Share this post via:

ਮਿਸੀਸਾਗਾ : ਪਿਛਲੇ ਮਹੀਨੇ ਹੀ ਪੰਜਾਬ ਤੋਂ ਕੈਨੇਡਾ ਆਏ 30 ਸਾਲਾ ਸਿੱਖ ਨੌਜਵਾਨ ਦੀ ਮਿਸੀਸਾਗਾ ‘ਚ ਟਰਾਂਸਪੋਰਟ ਟਰੱਕ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਮਿਸੀਸਾਗਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਸਵੇਰੇ ਘਰੋਂ ਨਿਕਲਿਆ ਸੀ। ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇ ਕੈਨੇਡੀਅਨ ਨਿਊਜ਼ ਚੈਨਲ ਨੂੰ ਦੱਸਿਆ ਕਿ ਪੈਦਲ ਜਾ ਰਹੇ ਨੌਜਵਾਨ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।

ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਪੰਜਾਬ ਦੇ ਫਰੀਦਕੋਟ ਤੋਂ ਸਪਾਉਸ ਵੀਜ਼ੇ ‘ਤੇ ਆਇਆ ਸੀ। ਮਨਪ੍ਰੀਤ ਦੀ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ Gofundme ਪੇਜ ਬਣਾਇਆ ਗਿਆ ਹੈ।