GTA News Media

Top Info Bar
22.1°C Toronto Loading date...
Health

ਜੇਕਰ ਨੱਕ ਬੰਦ ਰਹਿੰਦਾ ਤਾਂ ਅਪਣਾਓ ਇਹ ਆਸਾਨ ਉਪਾਅ

ਜੇਕਰ ਨੱਕ ਬੰਦ ਰਹਿੰਦਾ ਤਾਂ ਅਪਣਾਓ ਇਹ ਆਸਾਨ ਉਪਾਅ
Share this post via:

ਆਮ ਤੌਰ ‘ਤੇ ਮੰਨਿਆ ਜਾਂਦਾ ਹੈ ਕਿ ਬਲਗਮ ਕਾਰਨ ਨੱਕ ਬੰਦ ਹੋ ਜਾਂਦਾ ਹੈ। ਹਾਲਾਂਕਿ ਕਈ ਮਾਮਲਿਆਂ ‘ਚ ਬਲਗਮ ਜਮ੍ਹਾਂ ਨਹੀਂ ਹੁੰਦੀ ਬਲਕਿ ਕੰਨਜੈਸ਼ਨ ਹੁੰਦੀ ਹੈ,ਜਿਸ ਕਾਰਨ ਨੱਕ ਬੰਦ ਹੋ ਜਾਂਦਾ ਹੈ। ਇਸ ਦੇ ਇਲਾਜ ਵੀ ਵੱਖ-ਵੱਖ ਹਨ।

ਜੇਕਰ ਤੁਹਾਨੂੰ ਐਲਰਜੀ ਦੀ problem ਹੈ ਤਾਂ ਅਜਿਹੇ ਮਾਮਲੇ ਵਿੱਚ ਬਲਗਮ ਨਹੀਂ ਹੁੰਦੀ. ਕੰਨਜੈਸ਼ਨ ਜ਼ਿਆਦਾ ਹੁੰਦੀ ਹੈ। ਅਜਿਹੇ ਮਾਮਲਿਆਂ ‘ਚ ਐਂਟੀ ਐਲਰਜਿਨ ਲੈਣਾ ਜ਼ਿਆਦਾ ਜ਼ਰੂਰੀ ਹੈ। ਜੇਕਰ ਨੱਕ ਬੰਦ ਹੋ ਰਿਹਾ ਹੈ ਤਾਂ ਨਮਕ ਦੇ ਪਾਣੀ ਜਾਂ ਨੇਜ਼ਲ ਸੇਲਾਈਨ ਨੂੰ ਡ੍ਰੋਪਸ ਵਾਂਗ ਨੱਕ ‘ਚ ਪਾਓ। ਕੰਨਜੈਸ਼ਨ ਨੂੰ ਆਰਾਮ ਮਿਲੇਗਾ।

ਕਈ ਲੋਕ ਨੱਕ ਬੰਦ ਹੋਣ ਤੇ ਡਿਕੰਨਜੈਸ਼ਨ ਦਾ ਇਸਤੇਮਾਲ ਕਰਦੇ ਹਨ। ਇਸ ਗੱਲ ਦਾ ਧਿਆਨ ਰਹੇ ਕਿ ਬੱਚਿਆਂ ਦੇ ਮਾਮਲੇ ‘ਚ 3 ਦਿਨ ਤੋਂ ਜ਼ਿਆਦਾ ਡੀਕੰਨਜੈਸ਼ਨ ਦਾ ਇਸਤੇਮਾਲ ਨਹੀਂ ਕਰਨਾ ਹੈ। ਬੰਦ ਨੱਕ ‘ਚ ਸਟੀਮ ਯਾਨੀ ਭਾਫ ਲੈਣਾ ਬਹੁਤ ਫਾਇਦੇਮੰਦ ਹੈ। ਇਸ ਨਾਲ ਡਿਹਾਈਡ੍ਰੇਸ਼ਨ ‘ਚ ਆਰਾਮ ਮਿਲਦਾ ਹੈ। ਨਾਲ ਹੀ ਅੰਦਰ ਦੇ ਬਲੌਕ ਚੈਨਲਜ਼ ਨੂੰ ਵੀ ਖੋਲ੍ਹ ਦਿੰਦਾ ਹੈ।

ਅਦਰਕ, ਤੁਲਸੀ ਤੇ ਸ਼ਹਿਦ ਦਾ ਕਾੜ੍ਹਾ ਦਿਨ ‘ਚ ਤਿੰਨ ਤੋਂ ਚਾਰ ਵਾਰ ਲਓ। ਇਸ ਨੂੰ ਬਣਾਉਣ ਲਈ ਪਹਿਲਾਂ ਪਾਣੀ ਉਬਾਲੋ। ਇਸ ‘ਚ ਅਦਰਕ ਦਾ ਕਾੜ੍ਹਾ ਬਣਾਓ। ਇਸ ਤੋਂ ਬਾਅਦ ਤੁਲਸੀ ਮਿਲਾਓ ਤੇ ਥੋੜਾ ਜਿਹਾ ਉਬਾਲੋ। ਇਸ ਨੂੰ ਠੰਢਾ ਹੋਣ ‘ਤੇ ਸ਼ਹਿਦ ਮਿਲਾਓ। ਇਸ ਕਾੜ੍ਹਾ ਨੂੰ ਕੋਸਾ ਪੀਓ। ਇਸ ਕਾੜੇ ਨਾਲ ਬੰਦ ਨੱਕ ਤਰੰਤ ਖੁੱਲ੍ਹੇਗਾ। ਨੱਕ ਬੰਦ ਹੋਣ ‘ਤੇ ਰਾਤ ‘ਚ ਚਾਵਲ, ਦੁੱਧ-ਦਹੀਂ ਤੇ ਕੇਲਾ ਨਾ ਖਾਓ। ਬੰਦ ਨੱਕ ਲਈ ਜਲ ਨੇਤੀ ਵੀ ਚਮਤਕਾਰੀ ਇਲਾਜ ਹੈ।