GTA News Media

Top Info Bar
22.1°C Toronto Loading date...
Canada

ਕੈਨੇਡਾ ‘ਚ ਵਿਦੇਸ਼ੀ ਨਾਗਰਿਕਾਂ ‘ਤੇ ਘਰ ਖ਼ਰੀਦਣ ਦੀ ਪਾਬੰਦੀ ਤੋਂ ਪਹਿਲਾਂ ਫ਼ੈਡਰਲ ਸਰਕਾਰ ਨੇ ਕੁਝ ਛੋਟਾਂ ਦਾ ਕੀਤਾ ਐਲਾਨ

ਕੈਨੇਡਾ ‘ਚ ਵਿਦੇਸ਼ੀ ਨਾਗਰਿਕਾਂ ‘ਤੇ ਘਰ ਖ਼ਰੀਦਣ ਦੀ ਪਾਬੰਦੀ ਤੋਂ ਪਹਿਲਾਂ ਫ਼ੈਡਰਲ ਸਰਕਾਰ ਨੇ ਕੁਝ ਛੋਟਾਂ ਦਾ ਕੀਤਾ ਐਲਾਨ
Share this post via:

ਕੈਨੇਡਾ ‘ਚ ਵਿਦੇਸ਼ੀਆਂ ‘ਤੇ ਘਰ ਖ਼ਰੀਦਣ ਦੀ ਪਾਬੰਦੀ ਲਾਗੂ ਹੋਣ ਤੋਂ ਕੁਝ ਦਿਨ ਪਹਿਲਾਂ, ਫ਼ੈਡਰਲ ਸਰਕਾਰ ਨੇ ਇਸ ਨਿਯਮ ਵਿਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਕੈਨੇਡਾ ਵਿਚ ਲੰਬੇ ਸਮੇਂ ਰਹਿਣ ਦੀਆਂ ਯੋਜਨਾਵਾਂ ਵਾਲੇ ਬਹੁਤ ਸਾਰੇ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹਨ। 1 ਜਨਵਰੀ ਤੋਂ, ਗ਼ੈਰ-ਕੈਨੇਡੀਅਨਜ਼ ਉੱਪਰ ਕੈਨੇਡਾ ਵਿਚ ਰਿਹਾਈਸ਼ੀ ਪ੍ਰੌਪਰਟੀ ਖ਼ਰੀਦਣ ‘ਤੇ 2 ਸਾਲ ਲਈ ਪਾਬੰਦੀ ਹੋਵੇਗੀ। ਫ਼ੈਡਰਲ ਸਰਕਾਰ ਨੇ ਅਪ੍ਰੈਲ ਬਜਟ ਵਿਚ ਇਸ ਪਾਬੰਦੀ ਦਾ ਐਲਾਨ ਕੀਤਾ ਸੀ। ਸਰਕਾਰ ਅਨੁਸਾਰ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਉਪਾਅ ਕੀਤਾ ਗਿਆ ਸੀ, ਤਾਂ ਕਿ ਕੈਨੇਡੀਅਨਜ਼ ਲਈ ਘਰ ਖ਼ਰੀਦਣਾ ਕੁਝ ਸੁਖਾਲਾ ਹੋ ਸਕੇ।

ਪਰ ਇਹ ਪਾਬੰਦੀ ਕਿਸ ਕਿਸ ‘ਤੇ ਲਾਗੂ ਹੋਣੀ ਹੈ ਅਤੇ ਕਿਸ ਕਿਸ ਨੂੰ ਇਸ ਤੋਂ ਛੋਟ ਹੈ, ਇਸਦੇ ਵੇਰਵੇ ਬੁੱਧਵਾਰ ਨੂੰ ਜਾਰੀ (ਨਵੀਂ ਵਿੰਡੋ) ਕੀਤੇ ਗਏ। ਸੰਭਾਵੀ ਖ਼ਰੀਦਦਾਰਾਂ ਅਤੇ ਰੀਐਲਟਰਾਂ ਨੂੰ ਪ੍ਰੌਪਰਟੀ ਦੀ ਖ਼ਰੀਦ, ਜੋਕਿ ਨਵੇਂ ਸਾਲ ਵਿਚ ਵਰਜਿਤ ਵੀ ਹੋ ਸਕਦੀ ਹੈ, ਨੂੰ ਸਮੇਟਣ ਲਈ ਸਿਰਫ਼ 11 ਦਿਨ ਦਿੱਤੇ ਗਏ ਹਨ।

ਕਿਸ ਨੂੰ ਮਿਲੇਗੀ ਛੋਟ:

  • ਕੈਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟਸ
  • ਅੰਤਰਰਾਸ਼ਟਰੀ ਵਿਦਿਆਰਥੀ ਜੋ ਕੁਝ ਖਾਸ ਸ਼ਰਤਾਂ ਨੂੰ ਪੂਰਾ ਕਰਦੇ ਹੋਣ, ਜਿਸ ਵਿੱਚ ਪਿਛਲੇ ਪੰਜ ਸਾਲਾਂ ਦਾ ਵੱਡਾ ਹਿੱਸਾ ਕੈਨੇਡਾ ਵਿੱਚ ਬਿਤਾਉਣਾ ਸ਼ਾਮਲ ਹੈ। ਉਹ 500,000 ਤੋਂ ਵੱਧ ਦੀ ਜਾਇਦਾਦ ਖਰੀਦਣ ਦੇ ਯੋਗ ਨਹੀਂ ਹੋਣਗੇ
  • ਉਹ ਕਾਮੇ ਜਿਨ੍ਹਾਂ ਨੇ ਪ੍ਰੌਪਰਟੀ ਖਰੀਦਣ ਤੋਂ ਪਹਿਲਾਂ, ਚਾਰ ਸਾਲਾਂ ਵਿੱਚੋਂ ਘੱਟੋ-ਘੱਟ ਤਿੰਨ ਸਾਲਾਂ ਲਈ ਕੈਨੇਡਾ ਵਿੱਚ ਕੰਮ ਕੀਤਾ ਹੋਵੇ ਅਤੇ ਟੈਕਸ ਰਿਟਰਨ ਫਾਈਲ ਕੀਤੀ ਹੋਵੇ।
  • ਡਿਪਲੋਮੈਟ, ਕੌਂਸੁਲਰ ਸਟਾਫ਼ ਅਤੇ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੈਂਬਰ
  • ਅਸਥਾਈ ਨਿਵਾਸੀ ਦਰਜੇ ਵਾਲੇ ਵਿਦੇਸ਼ੀ ਨਾਗਰਿਕ, ਜਿਸ ਵਿਚ ਰਿਫ਼ਿਊਜੀ ਅਤੇ ਸੰਘਰਸ਼ ਤੋਂ ਹਿਜਰਤ ਕਰਨ ਵਾਲੇ ਲੋਕ ਸ਼ਾਮਲ ਹਨ

ਤਿੰਨ ਤੋਂ ਵੱਧ ਰਿਹਾਇਸ਼ੀ ਯੂਨਿਟਾਂ ਵਾਲੀਆਂ ਇਮਾਰਤਾਂ, ਅਤੇ ਮਨੋਰੰਜਕ ਸੰਪਤੀ – ਜਿਵੇਂ ਕਿ ਕੌਟੇਜ, ਕੈਬਿਨ ਅਤੇ ਹੋਰ ਵੇਕੇਸ਼ਨ ਹੋਮਜ਼ – ਨੂੰ ਵੀ ਛੋਟ ਹੋਵੇਗੀ। ਗ਼ੈਰ-ਕੈਨੇਡੀਅਨ ਸੰਸਥਾਵਾਂ, ਜਿਵੇਂ ਕਿ ਕਾਰਪੋਰੇਸ਼ਨਾਂ, ਅਤੇ ਵਿਦੇਸ਼ੀ-ਨਿਯੰਤਰਿਤ ਕੈਨੇਡੀਅਨ ਇਕਾਈਆਂ, ਨੂੰ ਪ੍ਰੌਪਰਟੀ ਖ਼ਰੀਦਣ ‘ਤੇ ਪਾਬੰਦੀ ਹੋਵੇਗੀ।