GTA News Media

Top Info Bar
22.1°C Toronto Loading date...
Toronto/GTA

TTC ਬੱਸ ਡਰਾਈਵਰ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਸ਼ੱਕੀ ਦੀ ਭਾਲ ‘ਚ ਪੁਲਿਸ

TTC ਬੱਸ ਡਰਾਈਵਰ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਸ਼ੱਕੀ ਦੀ ਭਾਲ ‘ਚ ਪੁਲਿਸ
Share this post via:

ਟੋਰਾਂਟੋ ਪੁਲਿਸ ਨੇ ਟੀਟੀਸੀ ਬੱਸ ਡਰਾਈਵਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਇੱਕ ਸ਼ੱਕੀ ਦੀ ਤਸਵੀਰ ਜਾਰੀ ਕੀਤੀ ਹੈ। ਇਹ ਘਟਨਾ 6 ਦਸੰਬਰ ਨੂੰ ਸਕਾਰਬਰੋ ਟਾਊਨ ਸੈਂਟਰ ਬੱਸ ਟਰਮੀਨਲ (bus terminal) ‘ਤੇ ਵਾਪਰੀ। ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਆਪਣੀ ਗੱਡੀ ਦੇ ਅੰਦਰ ਇੰਤਜ਼ਾਰ ਕਰ ਰਿਹਾ ਸੀ ਜਦੋਂ ਇੱਕ ਅਣਪਛਾਤਾ ਵਿਅਕਤੀ ਉਸ ਕੋਲ ਆਇਆ ਅਤੇ  ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।ਫਿਰ ਆਦਮੀ ਟਰਮੀਨਲ ਤੋਂ ਮਾਲ ਵੱਲ ਭੱਜ ਗਿਆ।

ਉਸ ਨੂੰ ਪੰਜ ਫੁੱਟ-ਛੇ ਇੰਚ ,ਪੂਰੀ ਕਾਲੀ ਦਾੜ੍ਹੀ ਅਤੇ ਕਾਲੇ ਵਾਲਾਂ ਵਾਲਾ ਦੱਸਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਆਖਰੀ ਵਾਰ “Beer Store” ਸ਼ਾਪਿੰਗ ਬੈਗ ਲੈ ਕੇ ਜਾਂਦਾ ਦੇਖਿਆ ਗਿਆ ਸੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ 416-808-4300 ‘ਤੇ ਜਾਂ ਅਗਿਆਤ ਤੌਰ ‘ਤੇ 416-222-TIPS (8477) ਜਾਂ www.222tips.com ‘ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।