GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ ‘ਚ ਬਰਫੀਲੇ ਤੂਫਾਨ ਕਾਰਨ 500 ਤੋਂ ਵੱਧ ਟੱਕਰਾਂ ਦੀ ਰਿਪੋਰਟ: OPP

ਓਨਟਾਰੀਓ ‘ਚ ਬਰਫੀਲੇ ਤੂਫਾਨ ਕਾਰਨ 500 ਤੋਂ ਵੱਧ ਟੱਕਰਾਂ ਦੀ ਰਿਪੋਰਟ: OPP
Share this post via:

ਪੁਲਿਸ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ ਬਰਫੀਲੇ ਤੂਫਾਨ ਕਾਰਨ 500 ਤੋਂ ਵੱਧ ਟੱਕਰਾਂ ਹੋਈਆਂ ਹਨ। ਸ਼ਨੀਵਾਰ ਸਵੇਰੇ ਲਗਭਗ 1 ਵਜੇ ਪੋਸਟ ਕੀਤੇ ਗਏ ਇੱਕ ਟਵੀਟ ਵਿੱਚ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਨੇ ਡਰਾਇਵਰਾਂ ਨੂੰ ਅਪੀਲ ਕੀਤੀ ਕਿ “ਜਦੋਂ ਤੱਕ ਮੌਸਮ ਵਿੱਚ ਸੁਧਾਰ ਨਹੀਂ ਹੁੰਦਾ ,ਘਰੋਂ ਬਾਹਰ ਨਾ ਨਿਕਲੋ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਹੈ।

ਪੁਲਿਸ ਨੇ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ ,”ਸ਼ੁਕਰ ਹੈ ਕਿ ਇਸ ਸਮੇਂ ਕਿਸੇ ਵੀ ਮੌਤ ਦੀ ਕੋਈ ਰਿਪੋਰਟ ਨਹੀਂ ਹੈ, ਅਸੀਂ ਹਾਈਵੇਅ ਤੋਂ ਵਪਾਰਕ ਟਰਾਂਸਪੋਰਟ ਟਰੱਕਾਂ ਸਮੇਤ ਵਾਹਨਾਂ ਨੂੰ ਹਟਾਉਣ ‘ਤੇ ਕੰਮ ਕਰ ਰਹੇ ਹਾਂ, ਹਾਈਵੇਅ ਉਦੋਂ ਤੱਕ ਬੰਦ ਰਹਿਣਗੇ ਜਦੋਂ ਤੱਕ ਸਾਰੇ ਵਾਹਨਾਂ ਨੂੰ ਹਟਾਇਆ ਨਹੀਂ ਜਾਂਦਾ। ਹਾਈਵੇਅ 401/402 ਅਤੇ ਸੂਬੇ ਭਰ ਦੇ ਹੋਰ ਖੇਤਰਾਂ ਵਿੱਚ ਕਈ ਸੜਕਾਂ ਬੰਦ ਹਨ।

 

ਰਿਪੋਰਟ ਅਨੁਸਾਰ ਇਸ ਬਰਫ਼ੀਲੇ ਤੂਫ਼ਾਨ ਕਾਰਨ ਦੇਸ਼ ਦੀ ਰਾਜਧਾਨੀ ਓਟਾਵਾ ਤੇ ਹੋਰ ਕਈ ਸ਼ਹਿਰਾ ਦੇ ਲੱਖ ਤੋ ਉੱਪਰ  ਘਰਾਂ ‘ਚ ਬਿਜਲੀ ਵੀ ਠੱਪ ਹੈ। ਨਿਆਗਰਾ ਫਾਲ ਦੇ ਨਜ਼ਦੀਕ ਅਮਰੀਕਾ ਜਾਣ ਵਾਲਾ ਪੁਲ਼ ਖਰਾਬ ਮੌਸਮ ਕਾਰਨ ਬੰਦ ਕਰ ਦਿੱਤਾ ਗਿਆ ਹੈ । ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਸਵੇਰ ਤੱਕ ਬਰਫਬਾਰੀ ਬੰਦ ਹੋ ਜਾਵੇਗੀ । ਪਰ ਠੰਢ ਦਾ ਕਹਿਰ ਮੰਗਲਵਾਰ ਤੱਕ ਜਾਰੀ ਰਹੇਗਾ।