ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਅਧਿਕਾਰੀ ਨੂੰ ਹੇਗਰਸਵਿਲੇ (Hagersville), ਓਨਟਾਰੀਓ ਵਿੱਚ ਗੋਲੀ ਮਾਰ ਕੇ ਮਾਰ ਦਿੱਤੇ ਜਾਣ ਤੋਂ ਬਾਅਦ ਦੋ ਸ਼ੱਕੀ ਹਿਰਾਸਤ ਵਿੱਚ ਹਨ। ਸੂਤਰਾਂ ਨੇ ਦੱਸਿਆ ਕਿ OPP ਅਧਿਕਾਰੀ ਨੂੰ ਇੱਕ ਵਾਹਨ ਨੂੰ ਰੋਕਣ ਤੋਂ ਬਾਅਦ ,ਜਿਸਦੇ ਗੁੰਮ ਹੋਣ ਦੀ ਰਿਪੋਰਟ ਕੀਤੀ ਗਈ ਸੀ ,ਗੋਲੀ ਮਾਰ ਦਿੱਤੀ ਗਈ । ਟਵਿੱਟਰ ‘ਤੇ ਪੋਸਟ ਕੀਤੀ ਇਕ ਵੀਡੀਓ ਵਿਚ, ਫੋਰਸ ਨੇ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਦੁਪਹਿਰ 2:40 ਵਜੇ ਦੇ ਕਰੀਬ Indian Line ਅਤੇ Concession 14 Walpole ਵਿੱਚ ਵਾਪਰੀ।
ਪੁਲਸ ਨੇ ਦੱਸਿਆ ਕਿ ਅਧਿਕਾਰੀ ਨੂੰ ਗੋਲੀ ਮਾਰ ਦਿੱਤੇ ਜਾਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਇੱਕ 25 ਸਾਲਾ ਨੌਜ਼ਵਾਨ ਅਤੇ ਇੱਕ 30 ਸਾਲਾ ਔਰਤ, ਜੋ ਇੱਕ ਵਾਹਨ ਵਿੱਚ ਇਲਾਕੇ ਤੋਂ ਭੱਜਦੇ ਹੋਏ ਦਿਖਾਈ ਦਿੱਤੇ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਪਰ ਉਹਨਾਂ ਵਿੱਚੋਂ ਸਿਰਫ ਇੱਕ ਦੀ ਪਛਾਣ ਕੀਤੀ – ਰੈਂਡਲ ਮੈਕੇਂਜੀ (Randall Mckenzie)। ਪੁਲਿਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਭਗੌੜੇ ਹਥਿਆਰਬੰਦ ਸਨ।
ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਥੋੜ੍ਹੇ ਸਮੇਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਸ਼ੱਕੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਅਲਰਟ ਨੂੰ ਰੱਦ ਕਰ ਦਿੱਤਾ ਗਿਆ । ਮੰਗਲਵਾਰ ਸ਼ਾਮ ਨੂੰ ਬਾਅਦ ਵਿੱਚ ਇੱਕ ਟਵੀਟ ਵਿੱਚ, OPP ਕਮਿਸ਼ਨਰ ਥਾਮਸ ਕੈਰੀਕ ਨੇ ਮ੍ਰਿਤਕ ਅਧਿਕਾਰੀ ਦੀ ਪਛਾਣ Provincial Const. Grzegorz Pierzchala ਵਜੋਂ ਕੀਤੀ। ਇੱਕ ਪ੍ਰੈਸ ਰਿਲੀਜ਼ ਵਿੱਚ, ਫੋਰਸ ਨੇ ਕਿਹਾ ਕਿ ਪਿਅਰਜ਼ਚਲਾ (Pierzchala) ਦੀ ਉਮਰ 28 ਸਾਲ ਦੀ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੋਂ OPP ਅਧਿਕਾਰੀ ਸੀ।
It is with an extremely heavy heart that I regretfully advise that #OPP Provincial Constable Grzegorz Pierzchala was killed today while courageously serving in the line of duty. Our hearts are with his loved ones and all OPP members at this tragic time. #HeroesInLife pic.twitter.com/Chg9RKiYTt
— Thomas Carrique (@OPPCommissioner) December 28, 2022