(ਸਤਪਾਲ ਸਿੰਘ ਜੌਹਲ) ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ🙏ਵਾਹਿਗੁਰੂ ਜੀ
-ਝੀਲ ਦੀ ਸਤ੍ਹਾ ਉਪਰ ਸੈਰ ਕਰਨ ਤੋਂ ਜਰਾ ਬਚ ਕੇ, ਅਮਰੀਕਾ `ਚ 3 ਮੌਤਾਂ: ਸਰਦ ਰੁੱਤ ਦੌਰਾਨ ਕੈਨੇਡਾ ਤੇ ਅਮਰੀਕਾ ਵਿੱਚ ਠੰਡ ਕਾਰਨ ਬਹੁਤ ਸਾਰੀਆਂ ਝੀਲਾਂ ਦਾ ਪਾਣੀ ਬਰਫ ਬਣ ਜਾਂਦਾ ਹੈ। ਲੋਕ ਉਨ੍ਹਾਂ ਜੰਮੀਆਂ ਝੀਲਾਂ ਦੀ ਸਤ੍ਹਾ ਉਪਰ ਸੈਰ ਕਰਨ ਜਾਂਦੇ ਹਨ, ਖੇਡਾਂ ਖੇਡਦੇ ਹਨ, ਗੱਡੀਆਂ ਚਲਾਉਂਦੇ ਹਨ, ਛੋਟੇ ਜਹਾਜ਼ ਵੀ ਉਤਾਰੇ ਜਾਂਦੇ ਹਨ। ਪਰ, ਝੀਲਾਂ ਦੀ ਸਤ੍ਹਾ ਉਪਰ ਬਰਫ ਦੀ ਪਰਤ ਇਕਸਾਰ ਮੋਟੀ ਤੇ ਮਜ਼ਬੂਤ ਨਹੀਂ ਹੁੰਦੀ `ਤੇ ਅਕਸਰ ਪਤਲੀਆਂ ਪਰਤਾਂ ਟੁੱਟਣ ਕਾਰਨ ਲੋਕਾਂ ਦੇ ਡੁੱਬ ਕੇ ਮਰਨ ਦੀਆਂ ਘਟਨਵਾਂ ਵਾਪਰਦੀਆਂ ਰਹਿੰਦੀਆਂ ਹਨ। ਅਮਰੀਕਾ ਦੀ ਐਰੀਜੋਨਾ ਸਟੇਟ ਵਿੱਚ ਪਰਸੋਂ (26 ਦਸੰਬਰ ਨੂੰ) ਝੀਲ ਦੀ ਸਤ੍ਹਾ ਉਪਰ ਸੈਰ ਕਰਦਿਆਂ ਬਰਫ ਦੀ ਪਰਤ ਟੁੱਟਣ ਕਾਰਨ ਪਾਣੀ ਵਿੱਚ ਡੁੱਬ ਕੇ ਇਕ ਔਰਤ ਸਮੇਤ ਤਿੰਨ ਭਾਰਤੀ ਨਾਗਰਿਕਾਂ (ਪੰਜਾਬੀ ਨਹੀਂ) ਦੀ ਮੌਤ ਹੋਈ ਹੈ। ਜਰੂਰ ਬਚਿਓ।
– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜਮਾਇਕਾ ਵਿੱਚ ਛੁੱਟੀਆਂ ਜਾਰੀ ਹਨ।