ਯੂਪੀ ਦੇ ਲਖੀਮਪੁਰ ਖੇੜੀ ਵਿੱਚ ਵਾਹਨ ਦੁਆਰਾ ਕਿਸਾਨਾਂ ਨੂੰ ਲਿਤਾੜਨ ਤੋਂ ਬਾਅਦ ਹਿੰਸਾ ਦੀਆਂ ਖਬਰਾਂ
Lakhimpur Kheri (UP)- When protests over agricultural restrictions turned violent and unidentified individuals opened fire on the farmers, many people were injured and three vehicles were set on fire.
After several of the protesters were driven over by the vehicles, enraged farmers set three jeeps on fire. One of the vehicle belongs to Ashish Mishra, son of Ajay Mishra Teni, Union Minister of State for Home.
Over a dozen farmers were injured in the incident, and unsubstantiated reports indicated three farmers died. Officials, on the other hand, declined to disclose the number of people killed or injured in the tragedy.
Thousands of farmers had marched to Tikuniya earlier in the day on Sunday to oppose the Uttar Pradesh government. Keshav Prasad Maurya, the Deputy Chief Minister, was slated to arrive in Banvir village for an event hosted by the Union Minister.
Farmers, on the other hand, had taken over the helipad location at Maharaja Agrasen Sports Ground, where his chopper was scheduled to land. Following this, the Deputy Chief Minister’s itinerary was altered, and he travelled by road from Lucknow to Lakhimpur.
Angry farmers in Tikunia protested by tearing down the welcome hoardings. Farmers with black flags arrived from nearby villages such as Palia, Bhira, Bijua, Khajuria, and Sampurna Nagar. Meanwhile, Rakesh Tikait, a spokesman for the Bhartiya Kisan Union, said he is on his way to Lakhimpur to speak with the injured farmers.
The area has been heavily militarised, and police from other districts have been sent in to help handle the situation.
ਯੂਪੀ ਦੇ ਲਖੀਮਪੁਰ ਖੇੜੀ ਵਿੱਚ ਵਾਹਨ ਦੁਆਰਾ ਕਿਸਾਨਾਂ ਨੂੰ ਲਿਤਾੜਨ ਤੋਂ ਬਾਅਦ ਹਿੰਸਾ ਦੀਆਂ ਖਬਰਾਂ ਹਨ।
ਬਹੁਤ ਸਾਰੇ ਲੋਕ ਜ਼ਖਮੀ ਹੋਏ ਅਤੇ ਤਿੰਨ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ ਜਦੋਂ ਖੇਤ ਕਾਨੂੰਨਾਂ ਦੇ ਵਿਰੋਧ ਨੇ ਹਿੰਸਕ ਰੂਪ ਲੈ ਲਿਆ ਅਤੇ ਅਣਪਛਾਤੇ ਵਿਅਕਤੀਆਂ ਨੇ ਕਿਸਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਕੁਝ ਪ੍ਰਦਰਸ਼ਨਕਾਰੀਆਂ ਨੂੰ ਵਾਹਨਾਂ ਦੁਆਰਾ ਲਿਤਾੜਨ ਤੋਂ ਬਾਅਦ ਗੁੱਸੇ ਵਿੱਚ ਆਏ ਕਿਸਾਨਾਂ ਨੇ ਤਿੰਨ ਜੀਪਾਂ ਨੂੰ ਅੱਗ ਲਗਾ ਦਿੱਤੀ। ਇਨ੍ਹਾਂ ਵਿੱਚੋਂ ਇੱਕ ਵਾਹਨ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦਾ ਹੈ।
ਇੱਕ ਦਰਜਨ ਤੋਂ ਵੱਧ ਕਿਸਾਨ ਜ਼ਖਮੀ ਹੋਏ ਹਨ ਅਤੇ ਅਪ੍ਰਮਾਣਿਤ ਰਿਪੋਰਟਾਂ ਅਨੁਸਾਰ ਇਸ ਘਟਨਾ ਵਿੱਚ ਤਿੰਨ ਕਿਸਾਨਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਹਾਲਾਂਕਿ ਮੌਤਾਂ ਦੀ ਗਿਣਤੀ ਜਾਂ ਘਟਨਾ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਗਿਣਤੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਪਹਿਲਾਂ ਦਿਨ ਵਿੱਚ, ਹਜ਼ਾਰਾਂ ਕਿਸਾਨਾਂ ਨੇ ਐਤਵਾਰ ਨੂੰ ਟਿਕੂਨਿਆ ਵੱਲ ਮਾਰਚ ਕੀਤਾ ਸੀ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਸੀ।
ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕੇਂਦਰੀ ਮੰਤਰੀ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਨਵੀਰ ਪਿੰਡ ਪਹੁੰਚਣਾ ਸੀ। ਹਾਲਾਂਕਿ, ਕਿਸਾਨਾਂ ਨੇ ਮਹਾਰਾਜਾ ਅਗਰਸੇਨ ਸਪੋਰਟਸ ਗਰਾਂਡ ਵਿਖੇ ਹੈਲੀਪੈਡ ਵਾਲੀ ਜਗ੍ਹਾ ‘ਤੇ ਕਬਜ਼ਾ ਕਰ ਲਿਆ, ਜਿੱਥੇ ਉਸਦਾ ਹੈਲੀਕਾਪਟਰ ਉਤਰਨਾ ਸੀ।
ਇਸ ਤੋਂ ਬਾਅਦ ਉਪ ਮੁੱਖ ਮੰਤਰੀ ਦਾ ਪ੍ਰੋਗਰਾਮ ਬਦਲ ਦਿੱਤਾ ਗਿਆ ਅਤੇ ਉਹ ਲਖਨਉ ਤੋਂ ਸੜਕ ਰਾਹੀਂ ਲਖੀਮਪੁਰ ਪਹੁੰਚੇ। ਟਿਕੁਨੀਆ ਵਿੱਚ ਗੁੱਸੇ ਵਿੱਚ ਆਏ ਕਿਸਾਨਾਂ ਨੇ ਉਨ੍ਹਾਂ ਦਾ ਹੋਰਡਿੰਗਸ ਨੂੰ ਉਖਾੜ ਕੇ ਵਿਰੋਧ ਕੀਤਾ।
ਕਿਸਾਨ ਨੇੜਲੇ ਪਿੰਡਾਂ ਜਿਵੇਂ ਕਿ ਪਾਲਿਆ, ਭੀਰਾ, ਬਿਜੂਆ, ਖਜੂਰੀਆ ਅਤੇ ਸੰਪੂਰਨ ਨਗਰ ਤੋਂ ਆਪਣੇ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਆਏ ਸਨ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਜ਼ਖਮੀ ਕਿਸਾਨਾਂ ਨੂੰ ਮਿਲਣ ਲਖੀਮਪੁਰ ਪਹੁੰਚ ਰਹੇ ਹਨ।
ਸਥਿਤੀ ਨੂੰ ਕੰਟਰੋਲ ਕਰਨ ਲਈ ਖੇਤਰ ਵਿੱਚ ਭਾਰੀ ਤਾਇਨਾਤੀ ਕੀਤੀ ਗਈ ਹੈ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਪੁਲਿਸ ਨੂੰ ਵੀ ਬੁਲਾਇਆ ਜਾ ਰਿਹਾ ਹੈ।