GTA News Media

Top Info Bar
22.1°C Toronto Loading date...
Health

ਸਰਦੀਆਂ ਵਿਚ ਬਾਜਰੇ ਦੀ ਰੋਟੀ ਖਾਣ ਦੇ ਫਾਇਦੇ

ਸਰਦੀਆਂ ਵਿਚ ਬਾਜਰੇ ਦੀ ਰੋਟੀ ਖਾਣ ਦੇ ਫਾਇਦੇ
Share this post via:

ਬਾਜਰੇ ਨੂੰ ਸਰਦੀਆਂ ਵਿਚ ਖਾਣਾ ਜ਼ਿਆਦਾ ਫਾਇਦੇਮੰਦ ਹੈ । ਗਰਮ ਤਸੀਰ ਹੋਣ ਦੇ ਕਾਰਨ ਇਹ ਸਰੀਰ ਨੂੰ ਗਰਮ ਰੱਖਦਾ ਹੈ ।ਬਾਜਰੇ ਵਿਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਬਾਜਰੇ ਵਿੱਚ ਮੌਜੂਦ ਗੁਣਕਾਰੀ ਤੱਤ ਨਾ ਸਿਰਫ਼ ਤੁਹਾਨੂੰ ਸਿਹਤਮੰਦ ਬਣਾਈ ਰੱਖਦੇ ਹਨ ਸਗੋਂ ਸਰਦੀਆਂ ਦੇ ਮੌਸਮ ਵਿਚ ਇਹ ਤੁਹਾਡੀ ਇਮਊਨਿਟੀ ਨੂੰ ਵੀ ਵਧਾਉਂਦੇ ਹਨ। ਆਓ ਜਾਣਦੇ ਹਾਂ ਇਸਦੇ ਫਇਦਿਆਂ ਬਾਰੇ:

1. ਦਿਲ ਨੂੰ ਸਿਹਤਮੰਦ ਰੱਖੇ-ਬਾਜਰਾ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

2.ਊਰਜਾ ਦਾ ਸਰੋਤ-ਬਾਜਰੇ ਦੀ ਰੋਟੀ ਊਰਜਾ ਦਾ ਸਰੋਤ ਮੰਨੀ ਜਾਂਦੀ ਹੈ। ਇਸ ਨੂੰ ਖਾਣ ਨਾਲ ਸਰੀਰ ‘ਚ ਪੂਰਾ ਦਿਨ ਤਾਕਤ ਅਤੇ ਊਰਜਾ ਬਣੀ ਰਹਿੰਦੀ ਹੈ। ਇਸ ਨਾਲ ਸਰੀਰ ਅੰਦਰੋਂ ਅਤੇ ਬਾਹਰੋਂ ਦੋਵਾਂ ਪਾਸਿਓਂ ਤਾਜ਼ਾ ਮਹਿਸੂਸ ਕਰਦਾ ਹੈ।

3. ਪਾਚਨ ਕਿਰਿਆ ਨੂੰ ਠੀਕ ਕਰੇ-ਬਾਜਰੇ ‘ਚ ਭਰਪੂਰ ਮਾਤਰਾ ‘ਚ ਫਾਈਬਰ ਮੌਜੂਦ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਦਰੁਸਤ ਰੱਖਣ ‘ਚ ਸਹਾਈ ਹੁੰਦੇ ਹਨ। ਬਾਜਰੇ ਦੀ ਰੋਟੀ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

4. ਸੂਗਰ ਤੋਂ ਬਚਾਅ –ਕਈ ਅਧਿਐਨਾਂ ‘ਚ ਇਹ ਕਿਹਾ ਗਿਆ ਹੈ ਕਿ ਬਾਜਰਾ ਕੈਂਸਰ ਤੋਂ ਬਚਾਅ ‘ਚ ਵੀ ਸਹਾਈ ਹੁੰਦਾ ਹੈ ਇਹ ਨਾ ਸਿਰਫ ਕੈਂਸਰ ਤੋਂ ਬਚਾਅ ‘ਚ ਸਹਾਈ ਹੁੰਦਾ ਹੈ ਸਗੋਂ ਇਸ ਦੀ ਨਿਯਮਿਤ ਵਰਤੋਂ ਨਾਲ ਸ਼ੂਗਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਇਸ ਦੀ ਨਿਯਮਿਤ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ।

5.ਹੱਡੀਆਂ ਕਰੇ ਮਜ਼ਬੂਤ—ਬਾਜਰੇ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕੈਲਸ਼ੀਅਮ ਦੀ ਕਮੀ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।