GTA News Media

Top Info Bar
22.1°C Toronto Loading date...
Punjab Toronto/GTA

ਗੋਲੀ ਨਾਲ ਵਿਅਕਤੀ ਦੀ ਮੌਤ ਤੋਂ ਬਾਅਦ ਓਨਟਾਰੀਓ ਪੁਲਿਸ ਕਰ ਰਹੀ ਹੈ ਜਾਂਚ 

ਗੋਲੀ ਨਾਲ ਵਿਅਕਤੀ ਦੀ ਮੌਤ ਤੋਂ ਬਾਅਦ ਓਨਟਾਰੀਓ ਪੁਲਿਸ ਕਰ ਰਹੀ ਹੈ ਜਾਂਚ 
Share this post via:

ਟੋਰਾਂਟੋ-ਓਨਟਾਰੀਓ ਦੀ ਪੁਲਿਸ ਟੋਰਾਂਟੋ ਦੇ ਪੂਰਬ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਇੱਕ 48 ਸਾਲਾ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ।

ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦਾ ਕਹਿਣਾ ਹੈ ਕਿ ਡਰਹਮ ਖੇਤਰ ਵਿੱਚ ਹਾਈਵੇਅ 407 ਦੇ ਉੱਤਰ ਵੱਲ ਹਾਈਵੇਅ 115 ਤੇ ਸ਼ਨੀਵਾਰ ਰਾਤ 12 ਵਜੇ ਦੇ ਕਰੀਬ ਇੱਕ ਸਿੰਗਲ ਵਾਹਨ ਦੀ ਟੱਕਰ ਹੋਈ ਸੀ।।

ਐਸਆਈਯੂ ਦਾ ਕਹਿਣਾ ਹੈ ਕਿ ਟੱਕਰ ਵਿੱਚ ਸ਼ਾਮਲ ਵਿਅਕਤੀ ਅਤੇ ਡਰਹਮ ਦੇ ਖੇਤਰੀ ਪੁਲਿਸ ਅਧਿਕਾਰੀ ਦੇ ਵਿੱਚ “ਗੱਲਬਾਤ” ਹੋਈ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀ ਨੇ ਆਪਣੀ ਸਟਨ ਗਨ ਉਸ ਵਿਅਕਤੀ ‘ਤੇ ਚਲਾਈ।

ਐਸਆਈਯੂ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਅਤੇ ਐਤਵਾਰ ਸਵੇਰੇ 2 ਵਜੇ ਦੇ ਕਰੀਬ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਏਜੰਸੀ ਘਟਨਾ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।