GTA News Media

Top Info Bar
22.1°C Toronto Loading date...
Canada

ਸਾਲ 2022 ਦੌਰਾਨ ਕੈਨੇਡਾ ‘ਚ 437,000 ਤੋਂ ਵੱਧ ਲੋਕਾਂ ਨੂੰ ਮਿਲੀ PR

ਸਾਲ 2022 ਦੌਰਾਨ ਕੈਨੇਡਾ ‘ਚ  437,000 ਤੋਂ ਵੱਧ ਲੋਕਾਂ ਨੂੰ ਮਿਲੀ PR
Share this post via:

ਕੈਨੇਡਾ ਨੇ ਸਾਲ 2022 ਲਈ 431,645 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ ਟੀਚਾ ਮਿੱਥਿਆ ਗਿਆ ਸੀ, ਪਰ ਇਮੀਗ੍ਰੇਸ਼ਨ ਵਿਭਾਗ ਅਨੁਸਾਰ 437,000 ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰੀ ਇੰਨੀ ਵੱਡੀ ਗਿਣਤੀ ਵਿਚ ਇਮੀਗ੍ਰੈਂਟਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1913 ਵਿਚ ਕੈਨੇਡਾ ਨੇ ਇੰਨੀ ਤਾਦਾਦ ਵਿਚ ਨਵੇਂ ਆਉਣ ਵਾਲਿਆਂ ਦਾ ਸਵਾਗਤ ਕੀਤਾ ਸੀ।