GTA News Media

Top Info Bar
22.1°C Toronto Loading date...
Toronto/GTA

ਹੈਮਿਲਟਨ: ਹਿੱਟ ਐਂਡ ਰਨ ਤੋਂ ਬਾਅਦ 15 ਸਾਲਾ ਲੜਕੇ ਦੀ ਮੌਤ; ਡਰਾਈਵਰ ਗ੍ਰਿਫਤਾਰ

ਹੈਮਿਲਟਨ: ਹਿੱਟ ਐਂਡ ਰਨ ਤੋਂ ਬਾਅਦ 15 ਸਾਲਾ ਲੜਕੇ ਦੀ ਮੌਤ; ਡਰਾਈਵਰ ਗ੍ਰਿਫਤਾਰ
Share this post via:

ਹੈਮਿਲਟਨ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵਾਹਨ ਦੀ ਟੱਕਰ ਨਾਲ ਇੱਕ 15 ਸਾਲਾ ਲੜਕੇ ਦੀ ਮੌਤ ਹੋ ਗਈ, ਅਤੇ ਪੁਲਿਸ ਨੇ ਇੱਕ 15 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਹੈਮਿਲਟਨ ਪੁਲਿਸ ਨੇ ਕਿਹਾ ਕਿ ਇਹ ਘਟਨਾ ਦੁਪਹਿਰ 3 ਵਜੇ ਤੋਂ ਠੀਕ ਪਹਿਲਾਂ ਅੱਪਰ ਪੈਰਾਡਾਈਜ਼ ਰੋਡ ਅਤੇ ਸਟੋਨ ਚਰਚ ਰੋਡ ਵੈਸਟ ਖੇਤਰ ਵਿੱਚ ਵਾਪਰੀ।

ਪੁਲਿਸ ਨੇ ਦੱਸਿਆ ਕਿ ਲੜਕਾ ਫੁੱਟਪਾਥ ‘ਤੇ ਪੈਦਲ ਜਾ ਰਿਹਾ ਸੀ ,ਜਦੋਂ ਉਸਨੇ ਸੜਕ ਪਾਰ ਕੀਤੀ ਤਾਂ ਉੱਤਰ ਵੱਲ ਜਾ ਰਹੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਸ ਦੌਰਾਨ ਨੌਜਵਾਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਅਦ ਵਿਚ ਉਸ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੋਟ ਕੀਤਾ ਕਿ ਵਾਹਨ ਚੋਰੀ ਨਹੀਂ ਹੋਇਆ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਦੋਵੇਂ ਨੌਜਵਾਨ ਸੇਂਟ ਥਾਮਸ ਮੋਰ ਕੈਥੋਲਿਕ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਨ, ਜੋ ਕਿ ਟੱਕਰ ਵਾਲੀ ਥਾਂ ਤੋਂ ਕਰੀਬ 550 ਮੀਟਰ ਦੂਰ ਹੈ।