GTA News Media

Top Info Bar
22.1°C Toronto Loading date...
Weather

GTA ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ Freezing rain ਦੀ ਸੰਭਾਵਨਾ

GTA ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ Freezing rain ਦੀ ਸੰਭਾਵਨਾ
Share this post via:

ਐਨਵਾਇਰਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਅੱਜ ਸਵੇਰੇ GTA ਦੇ ਕੁਝ ਹਿੱਸਿਆਂ ਵਿੱਚ Freezing rain ਹੋਣ ਦੀ ਸੰਭਾਵਨਾ ਹੈ ,ਜੋ ਯਾਤਰੀਆਂ ਲਈ ਤਿਲਕਣ ਪੈਦਾ ਕਰ ਸਕਦੀ ਹੈ। ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਬਹੁਤ ਸਾਰੇ ਖੇਤਰ ਇੱਕ ਵਿਸ਼ੇਸ਼ ਮੌਸਮ ਬਿਆਨ ਦੇ ਅਧੀਨ ਹਨ, ਜਿੰਨ੍ਹਾਂ ਵਿੱਚ Freezing rain ਦੀ ਚੇਤਾਵਨੀ ਦਿੱਤੀ ਗਈ ਹੈ। ਇਹਨਾਂ ਵਿੱਚ ਯਾਰਕ ਖੇਤਰ, ਡਰਹਮ ਖੇਤਰ, ਪੀਲ ਅਤੇ ਹਾਲਟਨ ਦੇ ਹਿੱਸੇ ਸ਼ਾਮਲ ਹਨ।

ਐਨਵਾਇਰਮੈਂਟ ਕੈਨੇਡਾ ਅਨੁਸਾਰ ਸ਼ਹਿਰ ਵਿੱਚ ਰਾਤ ਭਰ 5 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਤਾਪਮਾਨ -2 C ਹੋਵੇਗਾ ।  ਸ਼ਨੀਵਾਰ ਨੂੰ -3 C ਅਤੇ ਐਤਵਾਰ ਨੂੰ ਜ਼ੀਰੋ ਡਿਗਰੀ ਤਾਪਮਾਨ ਦੇ ਨਾਲ ਵੀਕਐਂਡ ‘ਤੇ ਧੁੱਪ ਨਿਕਲਣ ਦੀ ਉਮੀਦ ਹੈ।