ਪਾਣੀਪਤ : ਪਾਣੀਪਤ ਜ਼ਿਲ੍ਹੇ ਦੇ ਤਹਿਸੀਲ ਕੈਂਪ ਇਲਾਕੇ ‘ਚ ਅੱਜ ਸਵੇਰੇ ਸਿਲੰਡਰ ਫਟਣ ਨਾਲ ਘਰ ‘ਚ ਭਿਆਨਕ ਅੱਗ ਲੱਗ ਗਈ। ਘਰ ਅੰਦਰ ਮੌਜੂਦ ਪਤੀ-ਪਤਨੀ ਸਮੇਤ ਚਾਰ ਬੱਚੇ ਜ਼ਿੰਦਾ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਖਾਣਾ ਬਣਾਉਂਦੇ ਸਮੇਂ ਸਿਲੰਡਰ ਨੂੰ ਅੱਗ ਲੱਗ ਗਈ। ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਇਕ ਹੀ ਪਰਿਵਾਰ ਦੇ ਛੇ ਜੀਆਂ ਦੀ ਅੰਦਰ ਹੀ ਮੌਤ ਹੋ ਗਈ।
ਮ੍ਰਿਤਕ ਪਰਿਵਾਰ ਪਾਣੀਪਤ ਤਹਿਸੀਲ ਕੈਂਪ ਇਲਾਕੇ ‘ਚ ਕਿਰਾਏ ‘ਤੇ ਰਹਿੰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਸਿਲੰਡਰ ਕਿਵੇਂ ਫਟਿਆ ਇਸ ਦਾ ਖੁਲਾਸਾ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।