GTA News Media

Top Info Bar
22.1°C Toronto Loading date...
Health

ਕੰਪਿਊਟਰ ‘ਤੇ ਕੰਮ ਕਰਨ ਨਾਲ ਅੱਖਾਂ ਕਰਦੀਆਂ ਦਰਦ? ਅਪਣਾਓ ਇਹ ਘਰੇਲੂ ਉਪਾਅ

ਕੰਪਿਊਟਰ ‘ਤੇ ਕੰਮ ਕਰਨ ਨਾਲ ਅੱਖਾਂ ਕਰਦੀਆਂ ਦਰਦ? ਅਪਣਾਓ ਇਹ ਘਰੇਲੂ ਉਪਾਅ
Share this post via:

ਅੱਜ ਕਲ੍ਹ ਜ਼ਿਆਦਾਤਰ ਲੋਕਾਂ ਨੂੰ ਲੰਬੇ ਸਮੇਂ ਤੱਕ ਲੈਪਟਾਪ ਜਾਂ ਕੰਪਿਊਟਰ ‘ਤੇ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਅੱਖਾਂ ਵਿੱਚ ਦਰਦ ਜਾਂ ਰੋਸ਼ਨੀ ਖਤਮ ਹੋਣ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਅੱਜ ਅਸੀਂ ਦੱਸਦੇ ਹਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:

ਐਲੋਵੇਰਾ ਜੈੱਲ

ਐਲੋਵੇਰਾ ਜੈੱਲ ਅੱਖਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਕ ਵਧੀਆ ਘਰੇਲੂ ਉਪਾਅ ਹੈ। ਇਹ ਅੱਖਾਂ ਵਿੱਚ ਜਲਨ, ਖੁਸ਼ਕੀ ਅਤੇ ਦਰਦ ਨੂੰ ਦੂਰ ਕਰਨ ਚ ਮਦਦ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਅੱਖਾਂ ਨੂੰ ਆਰਾਮ ਦੇਣ ਲਈ ਵੀ ਕਰ ਸਕਦੇ ਹੋ। ਇਸ ਦੀ ਸਹੀ ਵਰਤੋਂ ਲਈ ਐਲੋਵੇਰਾ ਜੈੱਲ ‘ਚ ਠੰਡੇ ਪਾਣੀ ਨੂੰ ਮਿਲਾਓ। ਇਸ ਤੋਂ ਬਾਅਦ ਕਾਟਨ ਬਾਲ ਦੀ ਮਦਦ ਨਾਲ ਅੱਖਾਂ ਨੂੰ ਮਸਾਜ ਕਰੋ। ਤੁਹਾਡੀਆਂ ਅੱਖਾਂ ਨੂੰ ਬਹੁਤ ਰਾਹਤ ਮਿਲੇਗੀ।

ਠੰਢੇ ਪਾਣੀ ਦੇ ਛਿੱਟੇ

ਅੱਖਾਂ ਵਿੱਚ ਦਰਦ ਤੇ ਜਲ਼ਣ ਨੂੰ ਘੱਟ ਕਰਨ ਲਈ ਠੰਢੇ ਪਾਣੀ ਦਾ ਇਸਤੇਮਾਲ਼ ਕਰੋ । ਗਰਮੀਆਂ ਵਿੱਚ ਕੁਝ ਦੇਰ ਲਈ ਕੰਮ ਤੋਂ ਬਰੇਕ ਲਵੋਂ ਤੇ ਅੱਖਾਂ ਤੇ ਫਰਿੱਜ ਦੇ ਪਾਣੀ ਦੇ ਛਿੱਟੇ ਮਾਰੋ । ਅਜਿਹਾ ਕਰਨਮ ਨਾਲ਼ ਅੱਖਾਂ ਵਿੱਚ ਜਲ਼ਣ ਘੱਟ ਹੋਵੇਗੀ ਤੇ ਤਣਾਅ ਵੀ ਘਟੇਗੀ ।

ਖੀਰਾ

ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਜੇਕਰ ਤੁਹਾਨੂੰ ਅੱਖਾਂ ‘ਚ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਖੀਰੇ ਦੇ 2 ਟੁਕੜੇ ਲਓ, ਅੱਖਾਂ ਬੰਦ ਕਰ ਕੇ ਉਪਰ ਰੱਖ ਲਓ। ਖੀਰੇ ਨੂੰ 10-15 ਮਿੰਟ ਤੱਕ ਅੱਖਾਂ ‘ਤੇ ਰੱਖ ਕੇ ਆਰਾਮ ਕਰੋ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।

ਪੱਤਾ ਗੋਭੀ

ਗੋਭੀ ਵਿੱਚ ਲੂਟੀਨ ਅਤੇ ਜ਼ੈਕਸੈਂਥਿਨ ਪਾਇਆ ਜਾਂਦਾ ਹੈ। ਇਹ ਦੋਵੇਂ ਤੱਤ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਲਈ ਵੀ ਬੰਦਗੋਭੀ ਦਾ ਸੇਵਨ ਕੀਤਾ ਜਾ ਸਕਦਾ ਹੈ।