ਦੱਖਣੀ ਓਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਲਈ ਅੱਜ Freezing rain ਦੀ ਚੇਤਾਵਨੀ
ਐਨਵਾਇਰਮੈਂਟ ਕੈਨੇਡਾ ਨੇ ਅੱਜ ਸਵੇਰੇ ਦੱਖਣੀ ਓਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਲਈ Freezing rain ਦੀ ਚੇਤਾਵਨੀ ਦਿੱਤੀ ਹੈ। ਤਿਲਕਣ ਵਾਲੀਆਂ ਸਥਿਤੀਆਂ ਕਾਰਨ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਆਉਣਾ-ਜਾਣਾ ਮੁਸ਼ਕਲ ਹੋ ਸਕਦਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਚੇਤਾਵਨੀ ਵਿੱਚ ਲਿਖਿਆ ਗਿਆ ਹੈ, “ਹਾਈਵੇਅ, ਸੜਕਾਂ, ਵਾਕਵੇਅ ਅਤੇ ਪਾਰਕਿੰਗ ਸਥਾਨਾਂ ਵਰਗੀਆਂ ਥਾਂਵਾਂ ਤੇ ਵਧੇਰੇ ਤਿਲਕਣ ਹੋ ਸਕਦੀ ਹੈ, ਇਸ ਲਈ ਪ੍ਰਭਾਵਿਤ ਖੇਤਰਾਂ ਵਿੱਚ ਪੈਦਲ ਜਾਂ ਗੱਡੀ ਚਲਾਉਂਦੇ ਸਮੇਂ ਸਾਵਧਾਨ ਰਹੋ।” ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਸੰਭਵ ਹੋਵੇ ਤਾਂ ਮੀਂਹ ਤੋਂ ਸੁਰੱਖਿਅਤ ਖੇਤਰ ਵਿੱਚ ਵਾਹਨਾਂ ਨੂੰ ਪਾਰਕ ਕਰਨ ਦੀ ਕੋਸ਼ਿਸ਼ ਕਰੋ। ਟੋਰਾਂਟੋ ਵਿੱਚ ਅੱਜ 3 C ਤੱਕ ਤਾਪਮਾਨ ਦੀ ਸੰਭਾਵਨਾ ਹੈ।