GTA News Media

Top Info Bar
22.1°C Toronto Loading date...
Health

ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਅਪਨਾਓ ਇਹ 3 ਚੀਜ਼ਾਂ

ਘੱਟ ਉਮਰ ‘ਚ ਚਿੱਟੇ ਹੋ ਰਹੇ ਹਨ ਵਾਲ ਤਾਂ ਅਪਨਾਓ ਇਹ 3 ਚੀਜ਼ਾਂ
Share this post via:

ਪਹਿਲਾਂ ਜਿੱਥੇ ਵਧਦੀ ਉਮਰ ਦੇ ਲੋਕਾਂ ਨੂੰ ਸਫੇਦ ਵਾਲਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਉੱਥੇ ਹੀ ਅੱਜ ਕੱਲ੍ਹ ਛੋਟੇ ਬੱਚੇ ਵੀ ਇਸ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦਾ ਕਾਰਨ ਗਲਤ ਡਾਇਟ, ਲਾਈਫ ਸਟਾਈਲ ਅਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉੱਥੇ ਹੀ ਵਾਲਾਂ ਨੂੰ ਕਾਲੇ ਕਰਨ ਲਈ ਬਾਜ਼ਾਰ ‘ਚ ਕਈ ਤਰ੍ਹਾਂ ਦੇ ਪ੍ਰੋਡਕਟਸ ਮਿਲਦੇ ਹਨ। ਪਰ ਇਨ੍ਹਾਂ ‘ਚ ਕੈਮੀਕਲ ਹੋਣ ਨਾਲ ਸਾਈਡ ਇਫੈਕਟ ਹੋਣ ਦਾ ਖਤਰਾ ਰਹਿੰਦਾ ਹੈ। ਅਜਿਹੇ ‘ਚ ਤੁਸੀਂ ਕੁਝ ਆਯੁਰਵੈਦਿਕ ਨੁਸਖ਼ੇ ਅਪਨਾ ਸਕਦੇ ਹੋ। ਇਹ ਵਾਲਾਂ ਨੂੰ ਜਲਦੀ ਕਾਲਾ ਕਰਨ ਦੇ ਨਾਲ ਉਹਨਾਂ ਨੂੰ ਲੰਬੇ, ਸੰਘਣੇ, ਮਜ਼ਬੂਤ ਅਤੇ ਚਮਕਦਾਰ ਬਣਾਉਣ ‘ਚ ਮਦਦ ਕਰੇਗਾ।

ਬਲੈਕ ਟੀ: ਸਫੈਦ ਵਾਲਾਂ ਨੂੰ ਨੈਚੂਰਲੀ ਬਲੈਕ ਕਰਨ ਲਈ ਤੁਸੀਂ ਬਲੈਕ ਟੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਇਕ ਪੈਨ ‘ਚ 1 ਗਲਾਸ ਪਾਣੀ ਅਤੇ 2 ਚਮਚ ਬਲੈਕ ਟੀ ਪਾ ਕੇ ਉਬਾਲੋ। ਪਾਣੀ ਦਾ ਰੰਗ ਬਦਲਣ ‘ਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ। ਹੁਣ ਸ਼ੈਂਪੂ ਤੋਂ ਬਾਅਦ ਇਸ ਪਾਣੀ ਨੂੰ ਤੇਲ ਦੀ ਤਰ੍ਹਾਂ ਸਕੈਲਪ ‘ਤੇ ਲਗਾਕੇ ਮਸਾਜ ਕਰੋ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਸਫੇਦ ਵਾਲਾਂ ਦੀ ਸਮੱਸਿਆ ਦੂਰ ਹੋਵੇਗੀ

ਆਂਵਲਾ ਪਾਊਡਰ:  ਵਾਲਾਂ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਆਂਵਲਾ ਪਾਊਡਰ ਦੀ ਵਰਤੋਂ ਕਰ ਸਕਦੇ ਹੋ। ਇਹ ਇੱਕ ਆਯੁਰਵੈਦਿਕ ਨੁਸਖ਼ਾ ਹੈ। ਇਸ ਦੇ ਲਈ ਇਕ ਪੈਨ ‘ਚ 1 ਕੱਪ ਆਂਵਲਾ ਪਾਊਡਰ ਭੁੰਨੋ। ਹੁਣ ਇਸ ‘ਚ ਲਗਭਗ 500 ਮਿਲੀਲੀਟਰ ਨਾਰੀਅਲ ਤੇਲ ਮਿਲਾਕੇ 20 ਮਿੰਟਾਂ ਤੱਕ ਘੱਟ ਸੇਕ ‘ਤੇ ਪਕਾਓ। ਬਾਅਦ ‘ਚ ਇਸ ਨੂੰ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ। 24 ਘੰਟੇ ਬਾਅਦ ਇਸ ਨੂੰ ਛਾਣਕੇ ਬੋਤਲ ‘ਚ ਭਰ ਲਓ। ਤਿਆਰ ਤੇਲ ਨੂੰ ਸਕੈਲਪ ‘ਤੇ ਲਗਾ ਕੇ ਮਸਾਜ ਕਰੋ। ਇਸ ਨੂੰ 1 ਘੰਟੇ ਲਈ ਛੱਡ ਦਿਓ। ਬਾਅਦ ‘ਚ ਸ਼ੈਂਪੂ ਨਾਲ ਧੋ ਲਓ।

ਕੜੀ ਪੱਤਾ : ਵਾਲਾਂ ਨੂੰ ਕਾਲੇ, ਸੰਘਣੇ, ਮਜ਼ਬੂਤ ਬਣਾਉਣ ਲਈ ਕੜੀ ਪੱਤੇ ਨੂੰ ਵੀ ਕਾਰਗਰ ਮੰਨਿਆ ਗਿਆ ਹੈ। ਇਸ ਦੇ ਲਈ ਕੁਝ ਕੜੀ ਪੱਤੇ ਨੂੰ ਪੀਸ ਲਓ। ਹੁਣ ਇਸ ‘ਚ 2-2 ਚਮਚ ਆਂਵਲਾ ਅਤੇ ਬ੍ਰਾਹਮੀ ਪਾਊਡਰ ਮਿਲਾਓ। ਫਿਰ ਇਸ ‘ਚ ਲੋੜ ਅਨੁਸਾਰ ਪਾਣੀ ਪਾ ਕੇ ਪੇਸਟ ਬਣਾਓ। ਤਿਆਰ ਮਿਸ਼ਰਣ ਨੂੰ ਵਾਲਾਂ ‘ਤੇ 30 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ‘ਚ ਸ਼ੈਂਪੂ ਨਾਲ ਧੋ ਲਓ।