GTA News Media

Top Info Bar
22.1°C Toronto Loading date...
Crime Toronto/GTA

ਡੁੰਡਾਸ ਸਟੇਸ਼ਨ ‘ਤੇ ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਇੱਕ ਔਰਤ ਗੰਭੀਰ ਜ਼ਖ਼ਮੀ

ਡੁੰਡਾਸ ਸਟੇਸ਼ਨ ‘ਤੇ ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਇੱਕ ਔਰਤ ਗੰਭੀਰ ਜ਼ਖ਼ਮੀ
Share this post via:

ਡਾਊਨਟਾਊਨ TTC ਸਬਵੇਅ ਸਟੇਸ਼ਨ ‘ਤੇ ਛੁਰੇਬਾਜ਼ੀ ਦੀ ਘਟਨਾਂ ਤੋਂ ਬਾਅਦ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 8:40 ਵਜੇ ਡੁੰਡਾਸ ਸਟੇਸ਼ਨ ‘ਤੇ ਚਾਕੂ ਮਾਰਨ ਦੀਆਂ ਕਾਲਾਂ ਆਈਆਂ। ਜਦੋਂ ਅਧਿਕਾਰੀ ਪਹੁੰਚੇ, ਉਨ੍ਹਾਂ ਨੇ ਇੱਕ 20 ਸਾਲ ਦੀ ਔਰਤ ਨੂੰ ਚਾਕੂ ਨਾਲ ਜ਼ਖਮੀ ਪਾਇਆ। ਉਸ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ।

ਕੰਸਟ. ਲੌਰਾ ਬ੍ਰਾਬੈਂਟ ਨੇ ਕਿਹਾ ਕਿ ਅਫਸਰਾਂ ਨੂੰ ਦੱਸਿਆ ਗਿਆ ਸੀ ਕਿ ਚਾਕੂ ਮਾਰਨ ਦੀ ਘਟਨਾ ਯੌਰਕ ਯੂਨੀਵਰਸਿਟੀ ਦੇ ਨੇੜੇ ਵਾਪਰੀ , ਜੋ ਕਿ ਡੁੰਡਾਸ ਸਟੇਸ਼ਨ ਤੋਂ ਲਗਭਗ 25 ਕਿਲੋਮੀਟਰ ਦੂਰ ਹੈ। ਇਹ ਘਟਨਾ ਕਦੋਂ ਵਾਪਰੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਕੋਈ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।