GTA News Media

Top Info Bar
22.1°C Toronto Loading date...
Canada

ਕੈਲਗਰੀ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਕੈਲਗਰੀ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ
Share this post via:

ਕੈਲਗਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਕੈਲਗਰੀ ਦੇ ਨੇੜੇ ਚੈਸਟਮੇਅਰ ਵਿਖੇ ਹਾਈਵੇਅ-1 ‘ਤੇ ਤਿੰਨ ਟਰੱਕਾਂ ਦੀ ਭਿਆਨਕ ਟੱਕਰ ਹੋਣ ਕਾਰਨ 29 ਸਾਲ ਦੇ ਪੰਜਾਬੀ ਨੌਜਵਾਨ ਹਰਮੀਤ ਸਿੰਘ ਦੀ ਜਾਨ ਚਲੀ ਗਈ, ਜਦਕਿ ਤਿੰਨ ਜਣੇ ਜ਼ਖਮੀ ਹੋ ਗਏ।

RCMP ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਲਗਰੀ ਦੇ ਚੈਸਟਰਮੇਅਰ ਸ਼ਹਿਰ ਦੇ ਪੈਰਾਡਾਈਜ਼ ਰੋਡ ਨੇੜੇ ਤੜਕੇ ਲਗਭਗ 3 ਵਜੇ ਇਹ ਭਿਆਨਕ ਹਾਦਸਾ ਵਾਪਰਿਆ। ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਚੈਸਟਰਮੇਅਰ ਅਤੇ ਸਟਰੈਥਮੋਰ ਨਾਲ ਸਬੰਧਤ RCMP ਦੇ ਅਫ਼ਸਰ ਉੱਥੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ।

RCMP ਦੇ ਪੁਲਿਸ ਅਧਿਕਾਰੀ ਰੌਬਰਟ ਕਹੇਨ ਨੇ ਦੱਸਿਆ ਕਿ ਦੋ ਸੈਮੀ ਟਰੱਕ ਹਾਈਵੇਅ `ਤੇ ਸਾਈਡ ਵਿੱਚ ਖੜੇ ਹੋਏ ਸੀ। ਇਸੇ ਦੌਰਾਨ ਇੱਕ ਹੋਰ ਟਰੱਕ ਆਇਆ ਅਤੇ ਉਸ ਨੇ ਇਨ੍ਹਾਂ ਦੋਵਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਡਰਾਈਵਰਾਂ ਸਣੇ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੇ ਅਜੇ ਮ੍ਰਿਤਕ ਦੀ ਪਛਾਣ ਜਨਤਕ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ 29 ਸਾਲ ਦਾ ਹਰਮੀਤ ਸਿੰਘ ਸੀ, ਜੋ ਕਿ ਸਾਈਡ ਵਿੱਚ ਆਪਣਾ ਟਰੱਕ ਖੜਾ ਕੇ ਉਸ ਵਿੱਚ ਬੈਠਾ ਹੋਇਆ ਸੀ।