(ਸਤਪਾਲ ਸਿੰਘ ਜੌਹਲ)- ਪੀਲ ਡਿਸਟਰਿਕਟ ਸਕੂਲ ਬੋਰਡ ਦੇ ਟਰੱਸਟੀ ਸਤਪਾਲ ਸਿੰਘ ਜੌਹਲ ਅਤੇ ਸੁਪਰਡੈਂਟ ਮੈਰੀ ਜ਼ਮੀਤ ਨੇ ਬੀਤੇ ਕੱਲ੍ਹ ਈਗਲ ਪਲੇਨਜ਼ ਪਬਲਿਕ ਸਕੂਲ ਦਾ ਦੌਰਾ ਕੀਤਾ ਤੇ ਪ੍ਰਿੰਸੀਪਲ ਤੇ ਉਪ-ਪ੍ਰਿੰਸੀਪਲ ਨਾਲ਼ ਮਸਲੇ ਵਿਚਾਰੇ ਗਏ।
-ਸਕੂਲ ਦੇ ਪ੍ਰਿੰਸੀਪਲ ਜੇਅ ਸੁਗੁਣਨ ਨੇ ਦੱਸਿਆ ਕਿ ਇਸ ਸਕੂਲ ਵਿੱਚ ਲੱਗਭੱਗ 470 ਵਿਦਿਆਰਥੀ ਦਾਖਿਲ ਹਨ। ਇਹ ਗਿਣਤੀ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਸਮੇਂ (700 ਤੋਂ ਵੱਧ ਵਿਦਿਆਰਥੀ) ਦੇ ਮੁਕਾਬਲੇ ਘੱਟ ਗਈ ਹੈ।
– ਪ੍ਰਿੰਸੀਪਲ ਨੇ ਕਿਹਾ ਕਿ ਘਰਾਂ ਦੀਆਂ ਇਕਦਮ ਵਧੀਆਂ ਕੀਮਤਾਂ (ਮਹਾਂਮਾਰੀ ਦੇ ਦੌਰਾਨ) ਨੇ ਲੋਕਾਂ ਨੂੰ ਬਰੈਂਪਟਨ ਤੋਂ ਬਾਹਰ ਹੋਰ ਸ਼ਹਿਰਾਂ (ਮੁੱਖ ਤੌਰ ‘ਤੇ ਲੰਡਨ ਅਤੇ ਬੈਰੀ ਖੇਤਰਾਂ) ਵਿੱਚ ਘਰ ਖਰੀਦਣ ਲਈ ਉਤਸ਼ਾਹਿਤ ਕੀਤਾ ਜਿਸ ਦਾ ਅਸਰ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਉਪਰ ਪਿਆ ਹੈ। ਔਨਲਾਈਨ ਸਿੱਖਣ (ਵਰਚੂਅਲ ਲਰਨਿੰਗ) ਦੇ ਵਿਕਲਪ ਕਾਰਨ ਵੀ ਸਕੂਲਾਂ ਵਿੱਚ ਬੱਚੇ ਘਟੇ ਹਨ।
– ਵਿਦਿਆਰਥੀਆਂ ਵਲੋਂ ਮੋਬਾਈਲ ਫੋਨ ਦੀ ਦੁਰਵਰਤੋਂ ਨਾਲ ਸਕੂਲ ਦਾ ਮਾਹੌਲ ਨੂੰ ਵਿਗੜ ਰਿਹਾ ਹੈ। ਅਧਿਆਪਕਾਂ ਵਲੋਂ ਬੇਧਿਆਨੇ ਵਿਦਿਆਰਥੀਆਂ ਨੂੰ ਕਲਾਸ ਦੌਰਾਨ ਫ਼ੋਨ ਦੀ ਵਰਤੋਂ ਨਾ ਕਰਨ ਲਈ ਕਹਿਣਾ ਪੈਂਦਾ ਹੈ। ਸੁਪਰਡੈਂਟ ਨੇ ਦੱਸਿਆ ਕਿ ਸਕੂਲਾਂ ਦੇ ਪ੍ਰਬੰਧਕ ਫ਼ੋਨਾਂ ‘ਤੇ ਪਾਬੰਦੀ ਨਹੀਂ ਲਗਾ ਸਕਦੇ ਕਿਉਂਕਿ ਬੱਚਿਆਂ ਨੂੰ ਸਕੂਲ ਤੋਂ ਬਾਹਰ ਅਤੇ ਘਰ ਵਾਪਸ ਜਾ ਕੇ ਆਪਣੇ ਫ਼ੋਨ (ਚੈਟ) ਦੀ ਵਰਤੋਂ ਕਰਨ ਦੀ ਖੁੱਲ੍ਹ ਹੁੰਦੀ ਹੈ।
– ਘਰ (ਬੈੱਡਰੂਮ) ਵਿੱਚ ਬੱਚਿਆਂ ਦੁਆਰਾ ਚੈਟਿੰਗ ਅਤੇ ਔਨਲਾਈਨ ਸਰਫਿੰਗ, ਦੀ ਬੇਲਗਾਮ ਖੁਲ੍ਹ ਦੇ ਸਿੱਟੇ ਤਬਾਹਕੁੰਨ ਨਿਕਲ਼ ਰਹੇ ਹਨ। ਮਾਪੇ ਤੇ ਬੱਚੇ ਬਰਬਾਦ ਹੁੰਦੇ ਹਨ। ਇਸ ਨਾਲ਼ ਸਕੂਲਾਂ ਅਤੇ ਸਮਾਜ ਵਿੱਚ ਸਮੱਸਿਆਵਾਂ ਦਾ ਵਧਣਾ ਜਾਰੀ ਹੈ।
– ਨੋਟ ਕਰੋ ਕਿ ਜੇਕਰ ਮਾਪਿਆਂ ਨੇ ਅੱਖਾਂ ਵਿੱਚ ਘਸੁੰਨ ਦੇ ਕੇ ਰੋਣ ਤੋਂ ਬਚਾਓ ਰੱਖਣਾ ਹੈ, ਤਾਂ ਬੱਚਿਆਂ ਵਲੋਂ ਫੋਨਾਂ ਦੀ ਖੁਲ੍ਹੀ ਵਰਤੋਂ ਉਪਰ ਨਿਗਰਾਨੀ ਰੱਖਣਾ ਸਮੇਂ ਦੀ ਲੋੜ ਹੈ। ਜੋ ਮਾਪੇ ਫੋਨ ਵਰਤ ਰਹੇ ਆਪਣੇ ਬੱਚੇ ਦੀ ਨਿਗਰਾਨੀ ਅਤੇ ਨਿਯੰਤਰਣ ਨਹੀਂ ਕਰ ਸਕਦੇ ਤਾਂ ਅਜਿਹੇ ਮਾਪੇ ਬੱਚੇ ਨੂੰ ਫ਼ੋਨ ਅਤੇ ਇੰਟਰਨੈੱਟ (ਵਾਈ-ਫਾਈ) ਦੀ ਬੇਲਗਾਮ ਸਹੂਲਤ ਦੇਣ ਤੋਂ ਗੁਰੇਜ਼ ਕਰਨਗੇ ਤਾਂ ਸੌਖੇ ਰਹਿਣਗੇ।
– ਅਸੀਂ ਸਕੂਲੀ ਵਿਦਿਆਰਥੀਆਂ ਵਿੱਚ ਵਧ ਰਹੀ ਮਾਨਸਿਕ ਬਿਮਾਰੀ ਦੇ ਮੁੱਦੇ ਬਾਰੇ ਵੀ ਚਰਚਾ ਕੀਤੀ। ਇੱਕ ਵਾਰ ਫਿਰ, ਪ੍ਰਿੰਸੀਪਲ ਨੇ ਕਿਹਾ ਕਿ, ਕੋਵਿਡ ਤੋਂ ਇਲਾਵਾ, ਛੋਟੀ ਉਮਰ ਵਿੱਚ ਬਿਨਾਂ ਨਿਗਰਾਨੀ ਕੀਤੇ ਫ਼ੋਨ ਜਾਂ ਡਿਵਾਈਸ ਦੀ ਵਰਤੋਂ (ਚੈਟਿੰਗ) ਬੱਚਿਆਂ ਦੀ ਮਾਨਸਿਕ (ਸਿਰ ਦੇ ਅੰਦਰ ਦੀ) ਤੰਦਰੁਸਤੀ ਨੂੰ ਵਿਗਾੜਦੀ ਹੈ।
– ਸਕੂਲਾਂ ਦੀਆਂ ਵੈੱਬਸਾਈਟਾਂ ਲਗਾਤਾਰ ਅੱਪਡੇਟ ਕਰਨ ਬਾਰੇ, ਸੁਪਰਡੈਂਟ ਨੇ ਸੀਮਤ ਸਾਧਨਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਆਖਿਆ ਕਿ ਸਕੂਲਾਂ ਦੇ ਸਟਾਫ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਈ-ਮੇਲ ਤੇ ਨਿਊਜ਼ ਲੈਟਰ ਰਾਹੀਂ ਨਿਯਮਿਤ ਤੌਰ ਅੱਪਡੇਟ ਕੀਤਾ ਜਾਂਦਾ ਰਹਿੰਦਾ ਹੈ। ਈਮੇਲ ਰਾਹੀਂ ਕੀਤਾ ਜਾਂਦਾ ਸੰਪਰਕ ਵੈੱਬਸਾਈਟਾਂ ਨਾਲੋਂ ਵੱਧ ਅਸਰਦਾਰ ਹੈ। ਜੋ ਮਾਪੇ ਈਮੇਲ ਤੇ ਨਿਊਜ਼ਲੈਟਰ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਉਨ੍ਹਾਂ ਨੂੰ ਜਾਣਕਾਰੀ ਦੀ ਘਾਟ ਨਹੀਂ ਹੋ ਸਕਦੀ। ਇਹ ਵੀ ਕਿ ਸਕੂਲ ਤੋਂ ਮਿਲ਼ਦਾ ਨਿਊਜ਼ਲੈਟਰ ਪੜ੍ਹਨਾ ਜਰੂਰੀ ਹੈ। (ਬਰੈਂਪਟਨ ਦੇ ਵਾਰਡ 9 ਤੋਂ 10 ਪੀ.ਡੀ.ਐਸ.ਬੀ. ਟਰੱਸਟੀ ਸਤਪਾਲ ਸਿੰਘ ਜੌਹਲ)
(Satpaul singh johal)-PDSB Trustee Satpaul Singh Johal and Superintendent Mary Zammit had a special visit to the Eagle Plains Public School today. This school is in Brampton’s ward 10, between Mountainash and Airport roads.
– Principal Jay Sugunan told that around 470 students are enrolled in this school. This number has significantly dropped (from over 700 students) compared to the pre-covid pandemic era.
– Principal said that the Real Estate boom (during the pandemic) motivated people to move out of Brampton (mainly to London and the Barrie area) which had an impact on school enrollments. Option for online learning is another factor for lower student numbers.
– Issues related to the misuse of the cellphone by students do disturb the school environment. If needed teachers do ask the students not to use phones during class. Superintendent added that individual schools are unable to ban phones as children have the freedom to (unsupervised) use their phones (chats) when they go out of school and return home.
– Unsupervised chatting and online surfing by children, at home (bedroom), do create problems in schooling and in society. Parents must not offer phones and internet (Wi-Fi) for their children if they can not monitor and control their usage.
– We discussed growing mental health issues among the school students. Apart from COVID, once again, the principal said that unsupervised phone or device usage (chatting) at a tender age, does disturb children’s mental well-being.
– About irregular updating of School websites, the superintendent talked about limited resources and also added that parents regularly receive all updates, including newsletters, from the school staff by email. Communication via email works better than through individual websites.