GTA News Media

Top Info Bar
22.1°C Toronto Loading date...
World

ਨਿਊਜ਼ੀਲੈਂਡ: 2 ਭਾਰਤੀ ਨੌਜਵਾਨਾਂ ਦੀ ਬੀਚ ‘ਤੇ ਤੈਰਾਕੀ ਦੌਰਾਨ ਮੌਤ

ਨਿਊਜ਼ੀਲੈਂਡ:  2 ਭਾਰਤੀ ਨੌਜਵਾਨਾਂ ਦੀ ਬੀਚ ‘ਤੇ ਤੈਰਾਕੀ ਦੌਰਾਨ ਮੌਤ
Share this post via:

ਨਿਊਜ਼ੀਲੈਂਡ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਬੀਚ ‘ਤੇ 2 ਭਾਰਤੀ ਨੌਜਵਾਨਾਂ ਦੀ ਤੈਰਾਕੀ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ,ਦੋਵੇਂ ਨੌਜਵਾਨ ਨਿਊਜ਼ੀਲੈਂਡ ਤੋਂ ਸਭ ਤੋਂ ਖਤਰਨਾਕ ਸਥਾਨਾਂ ਵਿਚੋਂ ਇੱਕ ਪੀਹਾ ਬੀਚ ‘ਤੇ ਤੈਰਾਕੀ ਕਰ ਰਹੇ ਸਨ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਹੀ ਤੈਰਾਕੀ ਨਹੀਂ ਆਉਂਦੀ ਸੀ, ਇਸਦੇ  ਬਾਵਜੂਦ ਉਹ ਨਦੀ ਵਿੱਚ ਉਤਰ ਗਏ। ਇਹ ਨੌਜਵਾਨ ਪਿਛਲੇ ਸਾਲ ਅਹਿਮਦਾਬਾਦ ਤੋਂ ਨਿਊਜ਼ੀਲੈਂਡ ਵਰਕ ਵੀਜ਼ੇ ‘ਤੇ ਗਏ ਸਨ। ।

ਰਿਪੋਰਟ ਅਨੁਸਾਰ ਦੋਵਾਂ ਨੌਜਵਾਨਾਂ ਨੂੰ ਲੋਇਨ ਰੋਕ ਤੋਂ ਲਗਭਗ 200 ਮੀਟਰ ਦੀ ਦੂਰੀ ‘ਤੇ ਨਦੀ ਵਿੱਚ ਵਿਖਾਈ ਦਿੱਤੀਆਂ ਤਾਂ ਗਾਰਡ ਨੇ ਲਾਈਫਗਾਰਡ ਨੂੰ ਬੁਲਾਇਆ ਪਰੰਤੂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਟੇਲ ਇਲੈਕਟ੍ਰਿਕ ਇੰਜੀਨੀਅਰ ਸੀ, ਜਦਕਿ ਸ਼ਾਹ ਕੈਸ਼ੀਅਰ ਦਾ ਕੰਮ ਕਰਦਾ ਸੀ। ਭਾਰਤੀ ਹਾਈ ਕਮਿਸ਼ਨ ਨੇ ਵੀ 2 ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੋਵਾਂ ਨੌਜਵਾਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਉਹ ਪਰਿਵਾਰਾਂ ਨਾਲ ਸੰਪਰਕ ਵਿੱਚ ਹਨ।