ਟੋਰਾਂਟੋ ਦੀ ਇੱਕ ਸਟ੍ਰੀਟਕਾਰ ‘ਚ ਇੱਕ 20 ਸਾਲਾ ਔਰਤ ‘ਤੇ ਚਾਕੂ ਨਾਲ ਹਮਲਾ ਹੋਇਆ ਅਤੇ ਉਸਨੂੰ ਕਈ ਵਾਰ ਚਾਕੂ ਮਾਰਿਆ ਗਿਆ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਸਪੈਡੀਨਾ ਅਤੇ ਸਸੇਕਸ ਐਵੇਨਿਊ ਦੇ ਖੇਤਰ ਵਿੱਚ ਛੁਰੇਬਾਜ਼ੀ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ। ਪਹੁੰਚਣ ‘ਤੇ ਉਨ੍ਹਾਂ ਨੇ ਇੱਕ 20 ਸਾਲਾ ਔਰਤ ਨੂੰ ਚਾਕੂ ਨਾਲ ਜ਼ਖਮੀ ਪਾਇਆ। ਔਰਤ ਦੇ ਚਿਹਰੇ ਅਤੇ ਸਿਰ ਵਿੱਚ ਚਾਕੂ ਮਾਰਿਆ ਗਿਆ ਸੀ।
ਪੀੜਤ ਔਰਤ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇੱਕ 40 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਹਮਲੇ ਦੇ ਦੋਸ਼ ਲਗਾਏ ਜਾਣ ਦੀ ਉਮੀਦ ਹੈ। ਮੌਕੇ ਤੇ ਇੱਕ ਚਾਕੂ ਵੀ ਬਰਾਮਦ ਹੋਇਆ ਹੈ।