GTA News Media

Top Info Bar
22.1°C Toronto Loading date...
Toronto/GTA

GTA ‘ਚ ਭਾਰੀ ਬਰਫ਼ਬਾਰੀ ਕਾਰਨ ਜਨ ਜੀਵਨ ਪ੍ਰਭਾਵਿਤ

GTA ‘ਚ ਭਾਰੀ ਬਰਫ਼ਬਾਰੀ ਕਾਰਨ ਜਨ ਜੀਵਨ ਪ੍ਰਭਾਵਿਤ
Share this post via:

ਬੁੱਧਵਾਰ ਨੂੰ GTA ‘ਚ ਆਏ ਬਰਫ਼ਰੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ। ਟੋਰੌਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ। ਏਅਰਪੋਰਟ ਨੇ ਆਪਣੀ ਵੈੱਬਸਾਈਟ ‘ਤੇ ਦੱਸਿਆ ਕਿ ਟੋਰੌਂਟੋ ਤੋਂ ਰਵਾਨਾ ਹੋਣ ਵਾਲੀਆਂ 26 ਫ਼ੀਸਦੀ ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਅਤੇ ਇੱਥੇ ਪਹੁੰਚਣ ਵਾਲੀਆਂ 27 ਫ਼ੀਸਦੀ ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਏਅਰਪੋਰਟ ਨੇ ਕਿਹਾ ਕਿ ਉਡਾਣਾਂ ਵਿਚ ਦੇਰੀ ਅਤੇ ਰੱਦ ਹੋਣ ਦੀ ਉਮੀਦ ਹੈ ਇਸ ਕਰਕੇ ਯਾਤਰੀ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਦਾ ਸਟੈਟਸ ਚੈੱਕ ਕਰ ਲੈਣ। ਬੁੱਧਵਾਰ ਨੂੰ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਟਵੀਟ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਬਹੁਤੀ ਜ਼ਰੂਰਤ ਨਾ ਹੋਵੇ ਤਾਂ ਲੋਕ ਡਰਾਈਵ ਤੋਂ ਗੁਰੇਜ਼ ਕਰਨ ਅਤੇ ਆਪਣੇ ਘਰਾਂ ਵਿਚ ਰਹਿਣ। ਹਾਈਵੇਜ਼ ਅਤੇ ਸੜਕਾਂ ਤੋਂ ਲਗਾਤਾਰ ਬਰਫ਼ ਹਟਾਉਣ ਦਾ ਕੰਮ ਜਾਰੀ ਹੈ।