GTA News Media

Top Info Bar
22.1°C Toronto Loading date...
Toronto/GTA

ਗ੍ਰੀਨ ਪਾਰਟੀ ਨੇ ਆਪਣੇ ਮੈਂਬਰਾਂ ਅਤੇ ਵੋਟਰਾਂ ਦੀ ਨਿੱਜੀ ਜਾਣਕਾਰੀ ਔਨਲਾਈਨ ਕੀਤੀ ਪੋਸਟ

ਗ੍ਰੀਨ ਪਾਰਟੀ ਨੇ ਆਪਣੇ ਮੈਂਬਰਾਂ ਅਤੇ ਵੋਟਰਾਂ ਦੀ ਨਿੱਜੀ ਜਾਣਕਾਰੀ ਔਨਲਾਈਨ ਕੀਤੀ ਪੋਸਟ
Share this post via:

ਗ੍ਰੀਨ ਪਾਰਟੀ ਨੇ ਆਪਣੇ ਅੰਦਰੂਨੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਮੈਂਬਰਾਂ ਅਤੇ ਵੋਟਰਾਂ ਨਾਲ ਸਬੰਧਤ ਸੰਵੇਦਨਸ਼ੀਲ ਅਤੇ ਨਿੱਜੀ ਜਾਣਕਾਰੀ ਔਨਲਾਈਨ ਪੋਸਟ ਕਰ ਦਿੱਤੀ। ਹਜ਼ਾਰਾਂ ਨਾਮ, ਫ਼ੋਨ ਨੰਬਰ, ਪਤੇ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਔਨਲਾਈਨ ਉਪਲਬਧ ਸੀ, ਜੋ ਕਿ ਪਾਰਟੀ ਦੀ ਵੈੱਬਸਾਈਟ ਰਾਹੀਂ ਪਹੁੰਚਯੋਗ ਸੀ। ਇਹ ਸਪਸ਼ਟ ਨਹੀਂ ਹੈ ਕਿ ਇਹ ਜਾਣਕਾਰੀ ਕਿੰਨੇ ਚਿਰ ਤੋਂ ਔਨਲਾਈਨ ਉਪਲਬਧ ਸੀ। ਇਹ ਜਾਣਕਾਰੀ ਇੱਕ ਗੂਗਲ ਡਰਾਈਵ ਡੌਕਿਊਮੈਂਟ ਵਿਚ ਸੀ। ਇੱਕ ਗੋਪਨੀਯਤਾ ਮਾਹਰ ਨੇ ਕਿਹਾ ਕਿ ਨਿੱਜੀ ਜਾਣਕਾਰੀ ਨੂੰ ਔਨਲਾਈਨ ਪੋਸਟ ਕਰਨਾ ਵਿਸ਼ਵਾਸ ਦੀ ਉਲੰਘਣਾ ਦੇ ਦਾਇਰੇ ਵਿਚ ਆਉਂਦਾ ਹੈ।

ਟੋਰੌਂਟੋ ਮੈਟਰੋਪੌਲਿਟਨ ਯੂਨਿਵਰਸਿਟੀ ਵਿਚ ਪ੍ਰਾਈਵੇਸੀ ਮਾਹਰ ਅਤੇ ਓਨਟੇਰਿਓ ਦੀ ਸਾਬਕਾ ਪ੍ਰਾਈਵੇਸੀ ਕਮਿਸ਼ਨਰ, ਐਨ ਕੈਵੋਕੀਅਨ ਨੇ ਇਸ ਘਟਨਾ ਨੂੰ ਡਰਾਉਣੀ ਆਖਿਆ ਹੈ। ਅਸੁਰੱਖਿਅਤ ਨਿੱਜੀ ਜਾਣਕਾਰੀ ਨੂੰ ਔਨਲਾਈਨ ਪੋਸਟ ਕਰਨਾ ਗ੍ਰੀਨ ਪਾਰਟੀ ਦੀ ਗੋਪਨੀਯਤਾ ਨੀਤੀ ਦੀ ਉਲੰਘਣਾ ਹੈ। ਆਪਣੀ ਵੈੱਬਸਾਈਟ ‘ਤੇ, ਪਾਰਟੀ ਵੋਟਰਾਂ ਨਾਲ ਵਾਅਦਾ ਕਰਦੀ ਹੈ ਕਿ ਉਹ ਜਾਣਕਾਰੀ ਦੀ ਅਣਅਧਿਕਾਰਤ ਵਰਤੋਂ, ਸ਼ੇਅਰਿੰਗ, ਨੁਕਸਾਨ ਜਾਂ ਚੋਰੀ ਤੋਂ ਸੁਰੱਖਿਆ ਕਰੇਗੀ।

ਸਾਲ 2022 ਵਿਚ ਸਾਬਕਾ ਪਾਰਟੀ ਲੀਡਰ ਐਲੀਜ਼ਾਬੈਥ ਮੇਅ ਨੇ ਲੀਡਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਫ਼ਿਲਹਾਲ ਕੈਵਿਨ ਡਨਬਰ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਹਨ। ਕੈਵਿਨ ਨੇ ਕਿਹਾ ਕਿ ਪਾਰਟੀ ਆਪਣੇ ਅੰਦਰੂਨੀ ਸਿਸਟਮ ਅਤੇ ਵੈੱਬਸਾਈਟ ਦੀ ਜ਼ਬਰਦਸਤ ਸਮੀਖਿਆ ਕਰ ਰਹੀ ਹੈ। ਇੱਕ ਬਿਆਨ ਵਿਚ ਉਹਨਾਂ ਕਿਹਾ ਕਿ ਉਕਤ ਜਾਣਕਾਰੀ ਕਦੇ ਵੀ ਵੈੱਬਸਾਈਟ ‘ਤੇ ਪਾਉਣ ਲਈ ਨਹੀਂ ਸੀ ਅਤੇ ਉਸਨੂੰ ਹਟਾ ਦਿੱਤਾ ਗਿਆ ਹੈ।