-(ਸਤਪਾਲ ਸਿੰਘ ਜੌਹਲ)- ਕੈਨੇਡਾ ਤੋਂ ਅਮਰੀਕਾ (ਨਿਊ ਯਾਰਕ) ਦੇ ਰਸਤੇ ਭਾਰਤ ਜਾਣ ਵਾਲ਼ੇ ਮੁਸਾਫਿਰਾਂ ਨੂੰ ਮਾਰਚ 2020 ਤੋਂ ਪਹਿਲਾਂ ਦੇ ਲੱਗੇ ਹੋਏ ਭਾਰਤੀ ਵੀਜ਼ਾ (5 ਸਾਲ ਵਾਲੇ ਤੇ ਈ-ਵੀਜਾ) ਕਾਰਨ ਦਿੱਕਤਾਂ ਵਿੱਚ ਪਾਏ ਜਾਣ ਬਾਰੇ ਪਤਾ ਲੱਗ ਰਿਹਾ ਹੈ ਅਤੇ ਏਅਰਲਾਈਨ (ਦੁਬੱਈ ਦੀ ਏਮੀਰੇਤ) ਕੋਲ਼ ਪੁਰਾਣੀਆਂ ਲਿਸਟਾਂ ਹੋਣ ਕਾਰਨ ਓਥੇ ਜਿਨਾਂ ਲੋਕਾਂ ਕੋਲ ਨਵਾਂ ਵੀਜਾ ਨਾ ਹੋਵੇ, ਉਨਾਂ ਨੂੰ ਜਹਾਜ਼ ਵਿੱਚ ਲਿਜਾਣ ਤੋਂ ਰੋਕਿਆ ਜਾਂਦਾ ਹੈ। ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰੀਕ ਨੇ ਅੱਜ ਸਵੇਰੇ ਇਕ ਵਾਰੀ ਫਿਰ ਸਪੱਸ਼ਟ ਕੀਤਾ ਹੈ ਕਿ ਹੁਣ ਸਿਰਫ ਦਸ ਸਾਲ ਦੇ ਪੁਰਾਣੇ ਲੱਗੇ ਵੀਜ਼ਾ ਹੀ ਸਸਪੈਂਡ ਹਨ। ਉਸ ਤੋਂ ਇਲਾਵਾ ਸਾਰੇ ਈ-ਵੀਜ਼ਾ ਤੇ ਸਟਿੱਕਰ ਵੀਜਾ ਬਹਾਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਏਅਰਲਾਈਨ ਵਾਲ਼ੇ ਜਾਣਕਾਰੀ ਦੀ ਘਾਟ ਕਾਰਨ ਲੋਕਾਂ ਨੂੰ ਖੁਆਰ ਕਰਦੇ ਹਨ ਮੁਸਾਫਿਰ ਉਨ੍ਹਾਂ ਖਿਲਾਫ ਮੁਆਵਜ਼ੇ ਦਾ ਦਾਅਵਾ ਕਰ ਸਕਦੇ ਹਨ ਕਿਉਂਕਿ ਵੀਜ਼ਾ ਬਹਾਲ ਕੀਤੇ ਜਾਣ (ਖਾਸ ਤੌਰ `ਤੇ 20 ਦਸੰਬਰ 2022 ਤੋਂ) ਦੀ ਜਾਣਕਾਰੀ ਭਾਰਤ ਸਰਕਾਰ ਨੇ ਜੰਤਕ ਕੀਤੀ ਹੋਈ ਹੈ। ਈਵੀਜਾ ਚੱਲ ਪੈਣ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ ਨੇ ਮਸਾਂ ਸੁਖ ਦਾ ਸਾਹ ਲਿਆ ਹੈ। ਪਰ ਹੁਣ ਏਅਰਲਾਈਨ ਵਾਲੇ ਬਿਨਾ ਵਜ੍ਹਾ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ, ਇਸ ਤੋਂ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਸਰਗਰਮ ਹੋਣ (ਕਰਨ) ਦੀ ਜਰੂਰਤ ਹੈ।
(Satpal Singh Johal)- Travelers to India on a valid visa issued before March 2020: Be prepared to counter the undue harassment by some Airlines operating from the USA to India. Passengers going to India from Canada via a US city (New York) are facing difficulties due to the Indian visa (5-year sticker and e-visa) issued before March 2020. Airlines, (especially the Emirate of Dubai) may have old lists, and people who do not have new visas (issued after 6 October 2021) are prevented from boarding their flights. Consul Dheeraj Pareek from the Consulate General of India in Toronto has clarified once again this morning that now only 10-year visas are suspended. Apart from that particular visa, all e-visas and sticker visas have been reinstated. He said that airlines may be liable for the passengers who are given hard time for no real reason. Mr. Pareek added that the Indian government’s information about visa restoration (especially from 20 December 2022) is publically available.