GTA News Media

Top Info Bar
22.1°C Toronto Loading date...
World

ਸਪੇਨ ‘ਚ ਫਸੀ ਸਿੱਖ ਔਰਤ ਨੇ ਲਾਈਵ ਹੋ ਕੇ ਮੰਗੀ ਮਦਦ

ਸਪੇਨ ‘ਚ ਫਸੀ ਸਿੱਖ ਔਰਤ ਨੇ ਲਾਈਵ ਹੋ ਕੇ ਮੰਗੀ ਮਦਦ
Share this post via:

ਸਪੇਨ ‘ਚ ਲੁੱਟ ਦਾ ਸ਼ਿਕਾਰ ਹੋਈ ਮੈਡਰਿਡ ਦੇ ਹਿਲਟਨ ਹੋਟਲ ‘ਚ ਮੌਜੂਦ ਨੋਇਡਾ ਦੀ ਵਸਨੀਕ ਜਸਮੀਤ ਕੌਰ ਬੁਰੀ ਤਰ੍ਹਾਂ ਫਸ ਚੁੱਕੀ ਹੈ, ਜਿਸ ਦਾ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੁਟੇਰੇ ਲੈ ਗਏ। ਜਸਮੀਤ ਕੌਰ ਵੱਲੋਂ ਆਪਣਾ ਦੁਖੜਾ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤਾ ਗਿਆ ਹੈ। ਜਸਮੀਤ ਕੌਰ ਕਾਰੋਬਾਰ ਦੇ ਸਿਲਸਿਲੇ ਵਿੱਚ ਮੈਡਰਿਡ ਆਈ ਸੀ ਜਿੱਥੇ ਲੁਟੇਰੇ ਉਸ ਦਾ ਸਭ ਕੁਝ ਖੋਹ ਕੇ ਲੈ ਗਏ। ਵੀਡੀਓ ਵਿਚ ਜਸਮੀਤ ਨੇ ਦੋਸ਼ ਲਗਾਇਆ ਕਿ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਉਸ ਨੇ ਭਾਰਤੀ ਅੰਬੈਸੀ ਤੱਕ ਵੀ ਪਹੁੰਚ ਕੀਤੀ ਹੈ ਪਰ ਕੋਈ ਮਦਦ ਨਹੀਂ ਪੁੱਜੀ।

ਜਸਮੀਤ ਕੌਰ ਨੇ ਕਿਹਾ, “ਉਹ ਕਈ ਵਾਰ ਇਸ ਹੋਟਲ ਵਿੱਚ ਠਹਿਰ ਚੁੱਕੀ ਹੈ ਪਰ ਕਦੇ ਕੋਈ ਵਾਰਦਾਤ ਨਹੀਂ ਹੋਈ ਪਰ ਇਸ ਵਾਰ ਲੁਟੇਰੇ ਹੋਟਲ ਦੀ ਲੋਬੀ ਵਿੱਚ ਧੱਕਾ ਮਾਰ ਕੇ ਬੇਗ ਲੈ ਗਏ ਜਿਸ ਵਿੱਚ ਸਾਰੇ ਜ਼ਰੂਰੀ ਦਸਤਾਵੇਜ਼ ਸਨ।”

ਜਸਮੀਤ ਕੌਰ ਨੇ ਕਿਹਾ ਕਿ, ‘ਮੈਂ ਆਪਣੇ ਦੇਸ਼ ਭਾਰਤ ਵਾਪਸ ਜਾਣਾ ਚਾਹੁੰਦੀ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ।’