GTA News Media

Top Info Bar
22.1°C Toronto Loading date...
Health

ਹਰ ਰੋਜ਼ ਸਵੇਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰੋ ਤੇ ਰਹੋ ਤਣਾਅ ਤੋਂ ਮੁਕਤ

ਹਰ ਰੋਜ਼ ਸਵੇਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰੋ ਤੇ ਰਹੋ ਤਣਾਅ ਤੋਂ ਮੁਕਤ
Share this post via:
ਬਜ਼ੁਰਗ ਸਾਨੂੰ ਹਰੇ ਘਾਹ ‘ਤੇ ਨੰਗੇ ਪੈਰੀਂ ਤੁਰਨ ਲਈ ਕਹਿੰਦੇ ਹਨ। ਸਾਡੀਆਂ ਦਾਦੀਆਂ ਦੇ ਸਮੇਂ ਲੋਕ ਅਜਿਹਾ ਕਰਦੇ ਸਨ, ਪਰ ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿੱਚ ਬਹੁਤ ਘੱਟ ਲੋਕ ਅਜਿਹਾ ਕਰ ਸਕਦੇ ਹਨ। ਕਿਸੇ ਕੋਲ ਸਮਾਂ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਆਪਣੀ ਵਿਅਸਤ ਸਵੇਰ ਤੋਂ ਕੁਝ ਪਲ ਕੱਢ ਕੇ ਹਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰਦੇ ਹੋ, ਤਾਂ ਇਸ ਦੇ ਹੈਰਾਨੀਜਨਕ ਫਾਇਦੇ ਹੋਣਗੇ।
ਹਰ ਕੋਈ ਜਾਣਦਾ ਹੈ ਕਿ ਸਵੇਰ ਦੀ ਸੈਰ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਹਰੇ ਘਾਹ ‘ਤੇ ਨੰਗੇ ਪੈਰੀਂ ਤੁਰਨ ਨਾਲ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਰਾਹਤ ਮਿਲਦੀ ਹੈ। ਇਹ ਇੱਕ ਤਰ੍ਹਾਂ ਦੀ ਕਸਰਤ ਵੀ ਹੈ।

ਘਾਹ ‘ਤੇ ਨੰਗੇ ਪੈਰੀਂ ਤੁਰਨਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਦੱਸਦੇ ਹਾਂ –

ਅੱਖਾਂ ਦੀ ਰੋਸ਼ਨੀ ‘ਚ ਵਾਧਾ –ਸਵੇਰੇ-ਸਵੇਰੇ ਤ੍ਰੇਲ ਨਾਲ ਭਿੱਜੀ ਘਾਹ ‘ਤੇ ਸੈਰ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੀ ਬਹੁਤ ਤੇਜ਼ ਹੋ ਜਾਂਦੀ ਹੈ। ਕੁਝ ਦਿਨਾਂ ਤੱਕ ਹਰੇ ਘਾਹ ‘ਤੇ ਨੰਗੇ ਪੈਰੀਂ ਚੱਲਣ ਨਾਲ ਤੁਹਾਡੀ ਐਨਕ ਉਤਰ ਸਕਦੀ ਹੈ ਜਾਂ ਐਨਕਾਂ ਦਾ ਨੰਬਰ ਵੀ ਘੱਟ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ‘ਚ ਫਾਇਦੇਮੰਦ – ਹਾਈ ਬਲੱਡ ਪ੍ਰੈਸ਼ਰ ਦੇ ਸਾਰੇ ਮਰੀਜਾਂ ਨੂੰ ਹਰ ਰੋਜ਼ ਸੂਰਜ ਚੜ੍ਹਨ ਵੇਲੇ ਪਾਰਕ ਵਿੱਚ ਸੈਰ ਕਰਨ, ਸ਼ੁੱਧ ਹਵਾ ਵਾਲੇ ਵਾਤਾਵਰਨ ਵਿੱਚ ਇੱਕ ਘੰਟਾ ਬੈਠਣ ਅਤੇ ਇਸ ਦੌਰਾਨ ਕੁਝ ਸਮਾਂ ਨਿਯਮਤ ਤੌਰ ‘ਤੇ ਹਰੇ-ਭਰੇ ਘਾਹ ‘ਤੇ ਨੰਗੇ ਪੈਰੀਂ ਸੈਰ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ।

ਗਰੀਨ ਥੈਰੇਪੀ ਫਾਇਦੇਮੰਦ – ਤ੍ਰੇਲ ਵਿੱਚ ਭਿੱਜੇ ਹੋਏ ਘਾਹ ‘ਤੇ ਸਵੇਰੇ-ਸਵੇਰੇ ਸੈਰ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਜੋ ਪੈਰਾਂ ਦੇ ਹੇਠਾਂ ਕੋਮਲ ਕੋਸ਼ਿਕਾਵਾਂ ਨਾਲ ਜੁੜੀਆਂ ਨਸਾਂ ਰਾਹੀਂ ਦਿਮਾਗ ਨੂੰ ਰਾਹਤ ਪ੍ਰਦਾਨ ਕਰਦਾ ਹੈ। ਕੁਝ ਦੇਰ ਘਾਹ ‘ਤੇ ਬੈਠਣ ਅਤੇ ਸੈਰ ਕਰਨ ਨਾਲ ਵੀ ਐਲਰਜੀ ਅਤੇ ਛਿੱਕਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਮਾਸਪੇਸ਼ੀਆਂ ਦੇ ਖਿਚਾਅ ‘ਚ ਕਮੀ – ਘਾਹ ‘ਤੇ ਨੰਗੇ ਪੈਰੀਂ ਚੱਲਣ ਨਾਲ ਹੌਲੀ-ਹੌਲੀ ਮਾਸਪੇਸ਼ੀਆਂ ਦਾ ਖਿਚਾਅ ਘੱਟ ਹੋ ਜਾਂਦਾ ਹੈ ਅਤੇ ਇਹ ਤਣਾਅ-ਮੁਕਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਗ੍ਰੀਨ ਥੈਰੇਪੀ ਦਿਮਾਗੀ ਸ਼ਕਤੀ ਨੂੰ ਵੀ ਕਾਫ਼ੀ ਵਧਾਉਂਦੀ ਹੈ।

ਡਾਇਬਟੀਜ਼ ਦੇ ਮਰੀਜ਼ ਲਈ ਫਾਇਦੇਮੰਦ – ਜੇਕਰ ਸ਼ੂਗਰ ਦਾ ਮਰੀਜ਼ ਹਰਿਆਲੀ ਦੇ ਵਿਚਕਾਰ ਚੱਲ ਕੇ ਨਿਯਮਤ ਡੂੰਘੇ ਸਾਹ ਲੈਂਦਾ ਹੈ, ਤਾਂ ਸਰੀਰ ਵਿੱਚ ਆਕਸੀਜਨ ਦੀ ਸਪਲਾਈ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।